46 ਸਾਲਾਂ ਬਾਅਦ ਅੱਜ ਖੁੱਲ੍ਹੇਗਾ ਜਗਨਨਾਥ ਮੰਦਰ ਦਾ ਰਤਨ ਭੰਡਾਰ
Sunday, Jul 14, 2024 - 10:49 AM (IST)
ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਸਰਕਾਰ 46 ਸਾਲਾਂ ਬਾਅਦ ਐਤਵਾਰ ਪੁਰੀ ’ਚ ਭਗਵਾਨ ਜਗਨਨਾਥ ਮੰਦਰ ਦੇ ਰਤਨ ਭੰਡਾਰ ਨੂੰ ਖੋਲ੍ਹੇਗੀ ਤਾਂ ਜੋ ਗਹਿਣਿਆਂ ਤੇ ਹੋਰ ਕੀਮਤੀ ਚੀਜ਼ਾਂ ਦੀ ਸੂਚੀ ਤਿਆਰ ਕੀਤੀ ਜਾ ਸਕੇ। ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਰਤਨਾ ਭੰਡਾਰ ਨੂੰ ਆਖਰੀ ਵਾਰ 1978 ’ਚ ਖੋਲ੍ਹਿਆ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ, ਜੋ 12ਵੀਂ ਸਦੀ ਦੇ ਇਸ ਮੰਦਰ ਦੀ ਦੇਖ-ਰੇਖ ਕਰਦਾ ਹੈ, ਇਸ ਮੌਕੇ ਦੀ ਵਰਤੋਂ ਮੁਰੰਮਤ ਦੇ ਕੰਮ ਲਈ ਵੀ ਕਰੇਗਾ। ਪੁਰੀ ਦੇ ਜ਼ਿਲਾ ਮੈਜਿਸਟਰੇਟ ਸਿਧਾਰਥ ਸ਼ੰਕਰ ਸਵੈਨ ਨੇ ਕਿਹਾ ਕਿ 'ਅਸੀਂ ਐਤਵਾਰ ਰਤਨ ਸਟੋਰ ਨੂੰ ਮੁੜ ਖੋਲ੍ਹਣ ਲਈ ਪੂਰੀ ਤਿਆਰੀ ਕਰ ਲਈ ਹੈ। ਅਸੀਂ ਸ਼੍ਰੀ ਜਗਨਨਾਥ ਮੰਦਰ ਐਕਟ ਅਨੁਸਾਰ ਸਰਕਾਰ ਵਲੋਂ ਜਾਰੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਸਖਤੀ ਨਾਲ ਪਾਲਣਾ ਕਰਾਂਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e