ਤੇਜਸ ਲੜਾਕੂ ਜਹਾਜ਼ ਨੂੰ ਬਣਾਉਣ ''ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਗਿਆਨੀ ਪ੍ਰੋ. ਨਰਸਿਮਹਾ ਦਾ ਦਿਹਾਂਤ

Tuesday, Dec 15, 2020 - 01:33 AM (IST)

ਤੇਜਸ ਲੜਾਕੂ ਜਹਾਜ਼ ਨੂੰ ਬਣਾਉਣ ''ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਗਿਆਨੀ ਪ੍ਰੋ. ਨਰਸਿਮਹਾ ਦਾ ਦਿਹਾਂਤ

ਨਵੀਂ ਦਿੱਲੀ : ਭਾਰਤ ਦੇ ਪ੍ਰਸਿੱਧ ਏਅਰੋਸਪੇਸ ਵਿਗਿਆਨੀ ਪ੍ਰੋਫੈਸਰ ਰੋਦਮ ਨਰਸਿਮਹਾਦਾ ਸੋਮਵਾਰ ਰਾਤ ਦਿਹਾਂਤ ਹੋ ਗਿਆ, ਉਹ 87 ਸਾਲਾ ਦੇ ਸਨ। ਨਾਲ ਹੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਪਿਛਲੇ ਹਫਤੇ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਦੇ ਐੱਮ.ਐੱਸ. ਰਮਈਆ ਹਸਪਤਾਲ ਦੇ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਇੱਕ ਧੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰ ਕੀਤਾ ਜਾਵੇਗਾ।
ਕਿਸਾਨ ਅੰਦੋਲਨ: ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਕਾਂਗਰਸ ਨੇਤਾਵਾਂ ਨੇ ਵੀ ਤੋੜਿਆ ਵਰਤ

ਪ੍ਰੋਫੈਸਰ ਨਰਸਿਮਹਾ ਨੇ ਕਾਫ਼ੀ ਸਮੇਂ ਤੱਕ ਨੈਸ਼ਨਲ ਏਅਰੋਸਪੇਸ ਲੈਬਾਰਟਰੀਜ਼ (ਐੱਨ.ਏ.ਐੱਲ) ਦੇ ਡਾਇਰੈਕਟਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਈਟ ਕੰਬੈਟ ਏਅਰਕ੍ਰਾਫਟ (ਐੱਲ.ਸੀ.ਏ.) ਤੇਜਸ ਦੇ ਡਿਜ਼ਾਈਨ ਅਤੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਤੇਜਸ ਨੂੰ ਅੱਜ ਭਾਰਤ ਦਾ ਰਾਫੇਲ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਹ ਜਵਾਹਰ ਲਾਲ ਨੇਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ (JNCASR) ਵਿੱਚ DST ਈਅਰ-ਆਫ-ਸਾਇੰਸ ਚੇਅਰ ਪ੍ਰੋਫੈਸਰ ਵੀ ਸਨ।
AIIMS ਨਰਸ ਯੂਨੀਅਨ ਦਾ ਹੜਤਾਲ ਦਾ ਐਲਾਨ, ਡਾਇਰੈਕਟਰ ਗੁਲੇਰੀਆ ਬੋਲੇ- ਕੋਰੋਨਾ 'ਚ ਅਜਿਹਾ ਨਾ ਕਰੋ

ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸ ਸਾਇੰਸਜ (NIAS) ਦੇ ਨਿਰਦੇਸ਼ਕ ਦੇ ਰੂਪ ਵਿੱਚ ਨਰਸਿੰਘ ਨੇ ਯੂ.ਐੱਸ. ਨੈਸ਼ਨਲ ਅਕੈਡਮੀ ਆਫ ਸਾਇੰਸਜ ਅਤੇ ਹੋਰ ਸੰਗਠਨਾਂ ਨਾਲ ਅੰਤਰਰਾਸ਼ਟਰੀ ਸੁਰੱਖਿਆ ਮੁੱਦਿਆਂ 'ਤੇ ਕਈ ਪ੍ਰਮੁੱਖ ਗੱਲਬਾਤ ਕੀਤੇ। ਹਾਲਾਂਕਿ ਫਰਵਰੀ 2012 ਵਿੱਚ ਉਨ੍ਹਾਂ ਨੇ ਭਾਰਤੀ ਆਕਾਸ਼ ਕਮਿਸ਼ਨ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹ ਇਸ ਅਹੁਦੇ 'ਤੇ ਸਭ ਤੋਂ ਲੰਬੇ ਸਮੇਂ ਤੱਕ ਬਣੇ ਰਹਿਣ ਵਾਲੇ ਮੈਂਬਰ ਸਨ। ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ 2013 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੂਜੇ ਸਰਵੋੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਇਸਦੇ ਇਲਾਵਾ 2008 ਵਿੱਚ ਟ੍ਰਾਈਸਟੇ ਵਿਗਿਆਨ ਪੁਰਸਕਾਰ (Trieste Science Prize) ਵੀ ਜਿੱਤਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News