ਆਦਿੱਤਿਆ ਐੱਲ-1 ਨੇ ਦਰਜ ਕੀਤੀ ਸੂਰਜ ’ਤੇ ‘ਆਇਰਨ ਫਲੋਰੇਸੈਂਸ’ ਦੀ ਘਟਨਾ
Saturday, Jul 04, 2026 - 09:46 AM (IST)
ਨਵੀਂ ਦਿੱਲੀ (ਏਜੰਸੀ)- ਸੂਰਜ ਦਾ ਅਧਿਐਨ ਕਰਨ ਵਾਲੇ ਭਾਰਤ ਦੇ ਪਹਿਲੇ ਪੁਲਾੜ ਆਧਾਰਿਤ ਮਿਸ਼ਨ ‘ਆਦਿੱਤਿਆ ਐੱਲ-1’ ਨੇ ਸੂਰਜੀ ਭੜਕਣਾਂ (ਸੋਲਰ ਫਲੇਅਰਜ਼) ਦੌਰਾਨ ਉੱਥੇ ‘ਆਇਰਨ ਫਲੋਰੇਸੈਂਸ’ ਦੀ ਇਕ ਅਨੋਖੀ ਘਟਨਾ ਦਰਜ ਕੀਤੀ ਹੈ। ਇਹ ਜਾਣਕਾਰੀ ਇਕ ਨਵੇਂ ਅਧਿਐਨ ’ਚ ਸਾਹਮਣੇ ਆਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਹ ਆਇਰਨ ਫਲੋਰੇਸੈਂਸ ਦੀ ਘਟਨਾ ਇਕ ਵਿਸ਼ਾਲ ਸੂਰਜੀ ਭੜਕਣ ਦੌਰਾਨ ਹੁੰਦੀ ਹੈ, ਜੋ ਸੂਰਜ ਦੇ ਉੱਪਰੀ ਵਾਯੂਮੰਡਲ (ਕੋਰੋਨਾ) ਨੂੰ ਅੱਤਿਅੰਤ ਉੱਚ ਤਾਪਮਾਨ ਤੱਕ ਗਰਮ ਕਰ ਦਿੰਦੀ ਹੈ, ਜਿਸ ਨਾਲ ਉੱਚ-ਊਰਜਾ ਐਕਸ-ਰੇ ਦੀ ਭਾਰੀ ਮਾਤਰਾ ’ਚ ਤਰੰਗਾਂ ਪੈਦਾ ਹੁੰਦੀਆਂ ਹਨ।
ਇਨ੍ਹਾਂ ’ਚੋਂ ਜ਼ਿਆਦਾਤਰ ਐਕਸ-ਰੇ ਕਿਰਨਾਂ ਪੁਲਾੜ ਵੱਲ ਬਾਹਰ ਨਿਕਲ ਜਾਂਦੀਆਂ ਹਨ, ਸਗੋਂ ਉਨ੍ਹਾਂ ਦਾ ਇਕ ਹਿੱਸਾ ਹੇਠਾਂ ਵੱਲ ਵੀ ਜਾਂਦਾ ਹੈ ਅਤੇ ਸੂਰਜ ਦੀ ਠੰਢੀ ਅਤੇ ਵੱਧ ਸੰਘਣੀ ਸਤ੍ਹਾ ਪਰਤ, ਜਿਸ ਨੂੰ ‘ਫੋਟੋਸਫੀਅਰ’ ਕਿਹਾ ਜਾਂਦਾ ਹੈ, ਨਾਲ ਟਕਰਾਉਂਦਾ ਹੈ। ਆਦਿੱਤਿਆ ਐੱਲ-1 ਦੇ ‘ਸੋਲਰ ਲੋਅ ਐਨਰਜੀ ਐਕਸ-ਰੇ ਸਪੈਕਟ੍ਰੋਮੀਟਰ’ (ਐੱਸ. ਓ. ਐੱਲ. ਈ. ਐਕਸ. ਐੱਸ.) ’ਚ ਇਸ ਘਟਨਾ ਦਾ ਪਤਾ ਲਾਉਣ ਦੀ ਸਮਰੱਥਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
Free Holiday Package ਦਾ ਆਫ਼ਰ ਦੇ ਕੇ ਵੇਚੀ ਮੈਂਬਰਸ਼ਿਪ, ਹੁਣ ਕੰਪਨੀ ਨੂੰ ਕਰਨਾ ਪਵੇਗਾ 1 ਲੱਖ ਰੁਪਏ ਤੋਂ ਵੱਧ ਦਾ ਭੁਗ
