ਆਦਿ ਕੈਲਾਸ਼ ਯਾਤਰਾ 2 ਮਈ ਤੋਂ ਹੋਵੇਗੀ ਸ਼ੁਰੂ
Saturday, Apr 26, 2025 - 04:14 AM (IST)

ਪਿਥੌਰਾਗੜ੍ਹ - ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ ਵਿਚ ਆਦਿ ਕੈਲਾਸ਼ ਯਾਤਰਾ ਅਧਿਕਾਰਤ ਤੌਰ ’ਤੇ 2 ਮਈ ਨੂੰ ਇਕ ਰਵਾਇਤੀ ਧਾਰਮਿਕ ਸਮਾਰੋਹ ਨਾਲ ਸ਼ੁਰੂ ਹੋਵੇਗੀ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਧਾਰਚੂਲਾ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਮਨਜੀਤ ਸਿੰਘ ਨੇ ਦੱਸਿਆ ਕਿ ਯਾਤਰਾ ਲਈ ‘ਇਨਰ ਲਾਈਨ ਪਰਮਿਟ’ ਜਾਰੀ ਕਰਨ ਦਾ ਕੰਮ 30 ਅਪ੍ਰੈਲ ਤੋਂ ਧਾਰਚੂਲਾ ਵਿਚ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਯਾਤਰਾ ਦਾ ਸੰਚਾਲਨ 30 ਅਪ੍ਰੈਲ ਤੋਂ 30 ਜੂਨ ਤੱਕ ਅਤੇ ਮਾਨਸੂਨ ਤੋਂ ਬਾਅਦ 15 ਸਤੰਬਰ ਤੋਂ 15 ਨਵੰਬਰ ਤੱਕ 2 ਪੜਾਵਾਂ ਵਿਚ ਕੀਤਾ ਜਾਏਗਾ।