9 ਦਿਨ ਬਾਅਦ ਸ਼ੁਰੂ ਹੋਈ ਆਦਿ ਕੈਲਾਸ਼ ਦੀ ਯਾਤਰਾ, ਬਰਫ਼ਬਾਰੀ ਤੇ ਜ਼ਮੀਨ ਖਿਸਕਣ ਤੋਂ ਬਾਅਦ ਪਿਆ ਸੀ ਅੜਿੱਕਾ

Thursday, May 18, 2023 - 01:46 AM (IST)

9 ਦਿਨ ਬਾਅਦ ਸ਼ੁਰੂ ਹੋਈ ਆਦਿ ਕੈਲਾਸ਼ ਦੀ ਯਾਤਰਾ, ਬਰਫ਼ਬਾਰੀ ਤੇ ਜ਼ਮੀਨ ਖਿਸਕਣ ਤੋਂ ਬਾਅਦ ਪਿਆ ਸੀ ਅੜਿੱਕਾ

ਉੱਤਰਾਖੰਡ (ਭਾਸ਼ਾ): ਥਾਰਚੂਲਾ ਤੋਂ 9 ਦਿਨ ਦੇ ਵਕਫ਼ੇ ਤੋਂ ਬਾਅਦ ਬੁੱਧਵਾਰ ਨੂੰ 71 ਸ਼ਰਧਾਲੂਆਂ ਦਾ ਜਥਾ ਰਵਾਨਾ ਹੋਣ ਦੇ ਨਾਲ ਹੀ ਆਦਿ ਕੈਲਾਸ਼ ਦੀ ਤੀਰਥਯਾਤਰਾ ਮੁੜ ਸ਼ੁਰੂ ਹੋ ਗਈ ਹੈ। ਧਾਰਚੂਲਾ ਆਧਾਰ ਸ਼ਿਵਰ ਦੇ ਮੁਖੀ ਧਨ ਸਿੰਘ ਨੇ ਦੱਸਿਆ, "ਬਰਫ਼ਬਾਰੀ ਤੇ ਜ਼ਮੀਨ ਖਿਸਕਣ ਕਾਰਨ ਗਾਰਬਾਧਾਰ ਵਿਚ ਪਿਛਲੇ 9 ਦਿਨਾਂ ਤੋਂ ਸੜਕ ਬੰਦ ਸੀ।"

ਇਹ ਖ਼ਬਰ ਵੀ ਪੜ੍ਹੋ - ਭਾਰਤ ’ਚ ਵੀ ਹੈ ਇਕ 200 ਸਾਲ ਪੁਰਾਣਾ ‘ਪਾਕਿਸਤਾਨ’, ਇੱਥੇ ਨਹੀਂ ਰਹਿੰਦਾ ਕੋਈ ਵੀ ਮੁਸਲਿਮ ਪਰਿਵਾਰ

ਧਨ ਸਿੰਘ ਨੇ ਦੱਸਿਆ ਕਿ ਆਦਿ ਕੈਲਾਸ਼ ਦੇ ਰਸਤੇ ਵਿਚ ਕੁਟੀ ਪਿੰਡ ਦੇ ਅੱਗੇ ਜੰਮੀ ਬਰਫ਼ ਸਾਫ਼ ਕਰ ਦਿੱਤੀ ਗਈ ਹੈ ਤੇ ਹੁਣ ਸ਼ਰਧਾਲੂ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣਗੇ। ਸੂਬਾ ਸਰਕਾਰ ਆਦਿ ਕੈਲਾਸ਼ ਯਾਤਰਾ ਨੂੰ ਕੈਲਾਸ਼ ਮਾਨਸਰੋਵਰ ਯਾਤਰਾ ਦੇ ਬਦਲ ਵਜੋਂ ਵਿਕਸਿਤ ਕਰ ਰਹੀ ਹੈ ਜੋ ਕੋਵਿਡ-19 ਮਹਾਮਾਰੀ ਕਾਰਨ 2020 ਤੋਂ ਮੁਲਤਵੀ ਚੱਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News