ਆਦਿ ਕੈਲਾਸ਼ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ''ਚ ਭਾਰੀ ਉਤਸ਼ਾਹ, 30 ਦਿਨਾਂ ''ਚ 27 ਹਜ਼ਾਰ ਤੋਂ ਵੱਧ ਨੇ ਕੀਤੇ ਦਰਸ਼ਨ

Monday, Jun 01, 2026 - 05:17 PM (IST)

ਆਦਿ ਕੈਲਾਸ਼ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ''ਚ ਭਾਰੀ ਉਤਸ਼ਾਹ, 30 ਦਿਨਾਂ ''ਚ 27 ਹਜ਼ਾਰ ਤੋਂ ਵੱਧ ਨੇ ਕੀਤੇ ਦਰਸ਼ਨ

ਪਿਥੌਰਾਗੜ੍ਹ- ਉੱਤਰਾਖੰਡ ਦੀ ਪ੍ਰਸਿੱਧ ਚਾਰਧਾਮ ਯਾਤਰਾ ਦੀ ਤਰ੍ਹਾਂ ਹੁਣ ਆਦਿ ਕੈਲਾਸ਼ ਅਤੇ ਓਮ ਪਰਬਤ ਯਾਤਰਾ ਦੇ ਪ੍ਰਤੀ ਵੀ ਸ਼ਰਧਾਲੂਆਂ ਦਾ ਆਕਰਸ਼ਨ ਤੇਜ਼ੀ ਨਾਲ ਵੱਧ ਰਿਹਾ ਹੈ। ਯਾਤਰਾ ਸੀਜ਼ਨ ਸ਼ੁਰੂ ਹੋਣ ਦੇ ਸਿਰਫ਼ ਇਕ ਮਹੀਨੇ ਅੰਦਰ ਹੀ 27,911 ਸ਼ਰਧਾਲੂ ਆਦਿ ਕੈਲਾਸ਼ ਯਾਤਰਾ 'ਤੇ ਜਾ ਚੁੱਕੇ ਹਨ। ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਕੁਮਾਰ ਭਟਗਾਈਂ ਅਨੁਸਾਰ ਉੱਤਰਾਖੰਡ ਦੀ ਚਾਰ ਧਾਮ ਯਾਤਰਾ ਦੀ ਤਰ੍ਹਾਂ ਹੀ ਆਦਿ ਕੈਲਾਸ਼ ਯਾਤਰਾ ਨੂੰ ਲੈ ਕੇ ਵੀ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਹੈ। ਪਿਥੌਰਾਗੜ੍ਹ ਜ਼ਿਲ੍ਹਾ ਸਥਿਤ ਆਦਿ ਕੈਲਾਸ਼ ਅਤੇ ਓਮ ਪਰਬਤ ਦੇ ਦਰਸ਼ਨ ਲਈ ਦੇਸ਼ ਭਰ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਅਤੇ ਸੈਲਾਨੀ ਪਹੁੰਚ ਰਹੇ ਹਨ। ਯਾਤਰਾ ਦਾ ਸ਼ੁੱਭ ਆਰੰਭ ਇਸ ਸਾਲ ਇਕ ਮਈ ਨੂੰ ਜੋਲੀਕੋਂਗ ਸਥਿਤ ਪਾਰਵਤੀ ਕੁੰਡ ਨੇੜੇ ਸ਼ਿਵ ਮੰਦਰ ਦੇ ਕਿਵਾੜ ਖੁੱਲ੍ਹਣ ਨਾਲ ਹੋਇਆ ਸੀ। ਇਸ ਦੇ ਬਾਅਦ ਤੋਂ ਲਗਾਤਾਰ ਯਾਤਰੀਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

31 ਮਈ ਤੱਕ ਕੁੱਲ 27,911 ਇਨਰ ਲਾਈਨ ਪਰਮਿਟ ਜਾਰੀ ਕੀਤੇ ਜਾ ਚੁੱਕੇ ਹਨ। ਇਹ ਅੰਕੜਾ ਹੁਣ ਤੱਕ ਦਾ ਰਿਕਾਰਡ ਹੈ। ਸਾਲ 2024 'ਚ ਪੂਰੇ ਯਾਤਰਾ ਸੀਜ਼ਨ ਦੌਰਾਨ 29,352 ਪਰਮਿਟ ਜਾਰੀ ਹੋਏ ਸਨ, ਜਦੋਂ ਕਿ ਸਾਲ 2025 'ਚ ਇਹ ਗਿਣਤੀ 36,526 ਰਹੀ ਸੀ। ਅਜਿਹੇ 'ਚ ਸਿਰਫ਼ ਇਕ ਮਹੀਨੇ 'ਚ 27 ਹਜ਼ਾਰ ਤੋਂ ਵੱਧ ਪਰਮਿਟ ਜਾਰੀ ਹੋਣਾ ਯਾਤਰਾ ਦੇ ਵਧਦੇ ਆਕਰਸ਼ਨ ਦਾ ਸੰਕੇਤ ਹੈ। ਸੈਰ-ਸਪਾਟਾ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਦਿ ਕੈਲਾਸ਼ ਯਾਤਰਾ, ਬਿਹਤਰ ਸੜਕ ਸੰਪਰਕ, ਸੋਸ਼ਲ ਮੀਡੀਆ 'ਤੇ ਪ੍ਰਚਾਰ, ਧਾਰਮਿਕ ਸੈਰ-ਸਪਾਟੇ ਨੂੰ ਮਿਲ ਰਹੇ ਉਤਸ਼ਾਹ ਅਤੇ ਸਹੂਲਤ 'ਚ ਸੁਧਾਰ ਕਾਰਨ ਸ਼ਰਧਾਲੂਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਸ ਯਾਤਰਾ ਨਾਲ ਸਰਹੱਦੀ ਖੇਤਰ ਦੀ ਅਰਥਵਿਵਸਥਾ ਨੂੰ ਵੀ ਵੱਡਾ ਲਾਭ ਮਿਲ ਰਿਹਾ ਹੈ। ਹੋਟਲ, ਹੋਮ-ਸਟੇ, ਸਥਾਨਕ ਆਵਾਜਾਈ, ਹਸਤਸ਼ਲਿਪ ਅਤੇ ਹੋਰ ਕਾਰੋਬਾਰਾਂ 'ਚ ਵਾਧੇ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ। ਇਸ ਸਾਲ ਸ਼ਰਧਾਲੂਆਂ ਦੀ ਗਿਣਤੀ 'ਚ ਰਿਕਾਰਡ ਵਾਧੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News