ਇਸ ਸੂਬੇ ਦੀ ਸਰਕਾਰ ਦਾ ਔਰਤਾਂ ਲਈ ਵੱਡਾ ਤੋਹਫ਼ਾ, ਮਹਿਲਾ ਕਾਮਿਆਂ ਨੂੰ ਮਿਲੇਗੀ 7 ਦਿਨ ਦੀ ਵਾਧੂ ਛੁੱਟੀ

Thursday, Mar 09, 2023 - 01:14 PM (IST)

ਭੋਪਾਲ- ਕੌਮਾਂਤਰੀ ਮਹਿਲਾ ਦਿਵਸ ਦੇ ਇਕ ਦਿਨ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਦੇਸ਼ ਦੀਆਂ ਮਹਿਲਾ ਕਾਮਿਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸ਼ਿਵਰਾਜ ਸਿੰਘ ਨੇ ਐਲਾਨ ਕੀਤਾ ਹੈ ਕਿ ਸਾਰੀਆਂ ਮਹਿਲਾ ਕਾਮਿਆਂ ਨੂੰ 7 ਦਿਨਾਂ ਦੀ ਵਾਧੂ ਛੁੱਟੀ (CL) ਦਿੱਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ ਹਜ਼ਾਰ-ਹਜ਼ਾਰ ਰੁਪਏ, ਇਸ ਸੂਬੇ 'ਚ ਅੱਜ ਤੋਂ ਸ਼ੁਰੂ ਹੋਵੇਗੀ ਯੋਜਨਾ

ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰੀ ਸੇਵਾ ਵਿਚ ਵਰਕਰ ਔਰਤਾਂ ਨੂੰ ਵਾਧੂ 7 ਦਿਨਾਂ ਦੀ ਵਾਧੂ ਛੁੱਟੀ ਦਿੱਤੀ ਜਾਵੇਗੀ, ਤਾਂ ਕਿ ਲੋੜ ਪੈਣ 'ਤੇ ਉਹ ਇਸ ਦੀ ਵਰਤੋਂ ਕਰ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ 10ਵੀਂ ਜਮਾਤ ਤੋਂ ਬਾਅਦ ਹਾਇਰ ਸੈਕੰਡਰੀ ਸਕੂਲ ਅਤੇ ਕਾਲਜ 'ਚ ਕੁੜੀਆਂ ਲਈ ਵਿੱਤੀ ਸਾਖ਼ਰਤਾ ਦਾ ਪਾਠ ਪੜ੍ਹਾਇਆ ਜਾਵੇਗਾ।

PunjabKesari

ਇਹ ਵੀ ਪੜ੍ਹੋ- ਰਿਸ਼ਤਿਆਂ ਦਾ ਕਤਲ; 12 ਸਾਲਾ ਭਰਾ ਨੂੰ ਅਗਵਾ ਕਰ ਮੰਗੀ 6 ਲੱਖ ਦੀ ਫਿਰੌਤੀ, ਫਿਰ ਦਿੱਤੀ ਰੂਹ ਕੰਬਾਊ ਮੌਤ

ਕੁੜੀਆਂ ਨੂੰ ਹੁਨਰ ਸਿਖਲਾਈ ਲਈ ਪ੍ਰਬੰਧ ਕੀਤੇ ਜਾਣਗੇ, ਜਿਸ ਵਿਚ ਹੈਂਡਲੂਮ, ਕਢਾਈ ਅਤੇ ਰਿਵਾਇਤੀ ਲੋਕ ਕਲਾਵਾਂ ਦੀ ਸਿਖਲਾਈ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਰਾਜਗੜ੍ਹ ਜ਼ਿਲ੍ਹੇ ਦੇ ਖਿਲਚੀਪੁਰ 'ਚ ਮਹਿਲਾ ਬਾਲ ਵਿਕਾਸ ਦਫ਼ਤਰ 'ਚ ਸੁਪਰਵਾਈਜ਼ਰ ਵਜੋਂ ਤਾਇਨਾਤ ਸੰਤੋਸ਼ ਚੌਹਾਨ ਔਰਤਾਂ ਲਈ ਪ੍ਰੇਰਣਾ ਸਰੋਤ ਬਣੇ ਹਨ। ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਉਹ ਆਂਗਣਬਾੜੀਆਂ ਦੇ ਦੋ ਸੈਕਟਰਾਂ ਅਤੇ 128 ਕੇਂਦਰਾਂ 'ਚ ਕਾਗਜ਼ੀ ਕੰਮ ਖ਼ੁਦ ਕਰਦੀ ਹੈ। ਉਨ੍ਹਾਂ ਇਸ ਲਈ ਸੰਤੋਸ਼ ਚੌਹਾਨ ਨੂੰ ਵਧਾਈਆਂ ਦਿੱਤੀਆਂ। 

 

ਇਹ ਵੀ ਪੜ੍ਹੋ- ਨਾਰੀ ਸ਼ਕਤੀ ਨੂੰ ਸਲਾਮ; ਜਾਣੋ ਕਿਉਂ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ'


Tanu

Content Editor

Related News