ਕੋਰੋਨਾ ਸੰਕਟ: ਕੈਂਸਰ ਦੇ ਬਾਵਜੂਦ ਡਿਊਟੀ ਕਰਦਾ ਰਿਹਾ ਇਹ ਅਫਸਰ

04/25/2020 6:54:04 PM

ਨਵੀਂ ਦਿੱਲੀ-ਕੋਰੋਨਾਵਾਇਰਸ ਦੇ ਸੰਕਟ ਨਾਲ ਇਸ ਸਮੇਂ ਪੂਰੀ ਦੇਸ਼ ਜੂਝ ਰਿਹਾ ਹੈ। ਇਸ ਮਹਾਮਾਰੀ ਨਾਲ ਨਜਿੱਠਣ ਲਈ 3 ਮਈ ਤਕ ਲਾਕਡਾਊਨ ਲਾਗੂ ਹੈ। ਇਸ ਦੌਰਾਨ ਕਈ ਅਜਿਹੇ ਲੋਕ ਵੀ ਹਨ, ਜੋ ਖੁਦ ਸਮੱਸਿਆਵਾਂ ਦਾ ਸਾਹਮਣੇ ਕਰਦੇ ਹੋਏ ਵੀ ਇਸ ਮਹਾਮਾਰੀ ਨਾਲ ਨਜਿੱਠਣ 'ਚ ਆਪਣਾ ਯੋਗਦਾਨ ਪਾ ਰਹੇ ਹਨ। ਅਜਿਹਾ ਹੀ ਮਾਮਲਾ ਨਵੀਂ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪੁਲਸ ਅਫਸਰ ਖੁਦ ਨੂੰ ਕੈਂਸਰ ਹੈ ਪਰ ਇਸ ਦੌਰਾਨ ਵੀ ਉਹ ਡਿਊਟੀ 'ਤੇ ਤਾਇਨਾਤ ਰਹੇ।

PunjabKesari

ਦੱਸਣਯੋਗ ਹੈ ਕਿ ਦਿੱਲੀ ਦੇ ਐਡੀਸ਼ਨਲ ਡੀ.ਸੀ.ਪੀ ਆਈ.ਪੀ.ਐੱਸ ਆਨੰਦ ਮਿਸ਼ਰਾ ਨੂੰ ਪਿਛਲੇ ਮਹੀਨੇ ਗਲੇ 'ਚ ਸਮੱਸਿਆ ਸ਼ੁਰੂ ਹੋਈ। ਇਸ ਦੇ ਬਾਵਜੂਦ ਉਹ ਆਪਣੀ ਡਿਊਟੀ ਕਰਦੇ ਰਹੇ। ਜਦੋਂ ਉਨ੍ਹਾਂ ਨੇ ਗਲੇ ਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਥਾਈਰਡ ਕੈਂਸਰ ਹੈ। ਇਸ ਤੋਂ ਬਾਅਦ ਉਹ ਦਿੱਲੀ ਦੇ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ 'ਚ ਭਰਤੀ ਹੋ ਗਏ, ਜਿੱਥੇ ਹਾਲ ਹੀ ਦੌਰਾਨ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਤੋਂ ਬਾਅਦ ਵੀ ਬੇਹਤਰ ਮਹਿਸੂਸ ਕਰ ਰਹੇ ਹਨ ਅਤੇ ਫਿਲਹਾਲ ਹਸਪਤਾਲ 'ਚ ਹੀ ਹਨ। ਆਨੰਦ ਮਿਸ਼ਰਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਫਤੇ ਦੇ ਅੰਦਰ ਹੀ ਦੋਬਾਰਾ ਡਿਊਟੀ ਜੁਆਇੰਨ ਕਰ ਕੇ ਇਸ ਸੰਕਟ ਦੇ ਸਮੇਂ ਜਨਤਾ ਦੀ ਹਰ ਸੰਭਵ ਮਦਦ ਲਈ ਤਿਆਰ ਰਹਿਣਗੇ। 


Iqbalkaur

Content Editor

Related News