ਕੋਰੋਨਾ ਵੈਕਸੀਨ ਦੀ ਉਡੀਕ ਕਰ ਰਹੇ ਦੂਜੇ ਦੇਸ਼ਾਂ ਨੂੰ ਬੋਲੇ ਅਦਾਰ ਪੂਨਾਵਾਲਾ- ‘ਕ੍ਰਿਪਾ ਧੀਰਜ ਰੱਖੋ’
Sunday, Feb 21, 2021 - 03:43 PM (IST)
ਨਵੀਂ ਦਿੱਲੀ— ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਐਤਵਾਰ ਯਾਨੀ ਕਿ ਅੱਜ ਕੋਵਿਡ-19 ਵੈਕਸੀਨ ਦੀ ਉਡੀਕ ਕਰ ਰਹੇ ਦੇਸ਼ਾਂ ਨੂੰ ਧੀਰਜ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਕੰਪਨੀ ਭਾਰਤ ਦੀਆਂ ਜ਼ਰੂਰਤਾਂ ਨੂੰ ਤਰਜੀਹ ਦੇ ਰਹੀ ਹੈ। ਪੂਨਾਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਕੰਪਨੀ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਨਾਲ ਹੀ ਕੰਪਨੀ ਬਾਕੀ ਦੁਨੀਆ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੂਨਾਵਾਲਾ ਨੇ ਟਵੀਟ ਕੀਤਾ ਕਿ ਪਿਆਰੇ ਦੇਸ਼ਾਂ ਅਤੇ ਸਰਕਾਰਾਂ, ਜਿਵੇਂ ਕਿ ਤੁਸੀਂ ਕੋਵੀਸ਼ੀਲਡ ਦੀ ਸਪਲਾਈ ਦੀ ਉਡੀਕ ਕਰ ਰਹੇ ਹੋ, ਮੈਂ ਨਿਮਰਤਾਪੂਰਨ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਧੀਰਜ ਰੱਖੋ, ਸੀਰਮ ਇੰਸਟੀਚਿਊਟ ਇੰਡੀਆ ਨੂੰ ਭਾਰਤ ਦੀ ਵਿਸ਼ਾਲ ਜ਼ਰੂਰਤਾਂ ਨੂੰ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬਾਕੀ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਦੱਸ ਦੇਈਏ ਇਕ ਭਾਰਤ ਵਲੋਂ ਹੁਣ ਤੱਕ ਕਰੀਬ 15 ਦੇਸ਼ਾਂ ’ਚ ਕੋਵਿਡ-19 ਵੈਕਸੀਨ ਦੀ ਸਪਲਾਈ ਕਰ ਚੁੱਕਾ ਹੈ, ਜਦਕਿ 25 ਦੇਸ਼ ਲਾਈਨ ਵਿਚ ਹਨ। ਇਹ ਜਾਣਕਾਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਾਲ ਹੀ ’ਚ ਦਿੱਤੀ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਕੁਝ ਗਰੀਬ ਦੇਸ਼ਾਂ ਨੂੰ ਗਰਾਂਟ ਦੇ ਆਧਾਰ ’ਤੇ ਵੈਕਸੀਨ ਦੀ ਸਪਲਾਈ ਕੀਤੀ ਜਾ ਰਹੀ ਹੈ। ਜਦੋਂ ਕਿ ਕੁਝ ਦੇਸ਼ਾਂ ਨੇ ਭਾਰਤ ਸਰਕਾਰ ਵਲੋਂ ਵੈਕਸੀਨ ਬਣਾਉਣ ਵਾਲਿਆਂ ਨੂੰ ਜੋ ਕੀਮਤ ਅਦਾ ਕੀਤੀ ਹੈ, ਉਸ ਦੇ ਬਰਾਬਰ ਹੈ।