ਅਡਾਨੀ ਗਰੁੱਪ ਦੇ ਸ਼ੇਅਰਾਂ ਨੇ LIC ਨੂੰ ਦਿੱਤਾ ਜ਼ੋਰਦਾਰ ਝਟਕਾ, ਬੀਮਾ ਕੰਪਨੀ ਦੇ ਡੁੱਬ ਗਏ 12 ਹਜ਼ਾਰ ਕਰੋੜ ਰੁਪਏ
Friday, Nov 22, 2024 - 02:44 AM (IST)
ਨਵੀਂ ਦਿੱਲੀ (ਇੰਟ.)- ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਫਿਸਲਣ ਦੀ ਵਜ੍ਹਾ ਨਾਲ ਸਰਕਾਰੀ ਬੀਮਾ ਕੰਪਨੀ ਐੱਲ.ਆਈ.ਸੀ. ਦੇ ਕਰੀਬ 12,000 ਕਰੋੜ ਰੁਪਏ ਡੁੱਬ ਗਏ ਹਨ। ਐੱਲ.ਆਈ.ਸੀ. ਨੇ ਅਡਾਨੀ ਗਰੁੱਪ ਦੀਆਂ 7 ਕੰਪਨੀਆਂ ’ਚ ਨਿਵੇਸ਼ ਕੀਤਾ ਹੈ।
ਸਤੰਬਰ 2024 ਦੇ ਸ਼ੇਅਰਹੋਲਡਿੰਗ ਅਨੁਸਾਰ ਐੱਲ.ਆਈ.ਸੀ. ਨੇ ਅਡਾਨੀ ਗਰੁੱਪ ਦੀਆਂ 7 ਕੰਪਨੀਆਂ ’ਚ ਨਿਵੇਸ਼ ਕੀਤਾ ਹੈ। ਇਹ 7 ਕੰਪਨੀਆਂ ਅਡਾਨੀ ਐਂਟਰਪ੍ਰਾਈਜ਼ਿਜ਼, ਅਡਾਨੀ ਪੋਰਟਸ, ਅਡਾਨੀ ਗ੍ਰੀਨ ਐਨਰਜੀ, ਅਡਾਨੀ ਐਨਰਜੀ ਸਾਲਿਊਸ਼ਨਜ਼, ਅਡਾਨੀ ਟੋਟਲ ਗੈਸ, ਏ.ਸੀ.ਸੀ. ਅਤੇ ਅੰਬੂਜਾ ਸੀਮੈਂਟਸ ਹੈ। ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਦੀ ਵਜ੍ਹਾ ਨਾਲ ਐੱਲ.ਆਈ.ਸੀ. ਦੀ ਸ਼ੇਅਰਹੋਲਡਿੰਗ 11,728 ਕਰੋੜ ਰੁਪਏ ਘੱਟ ਚੁੱਕੀ ਹੈ।
ਇਹ ਵੀ ਪੜ੍ਹੋ- ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ, 5 ਅਧਿਕਾਰੀਆਂ ਦੀ ਹੋ ਗਈ 'ਛੁੱਟੀ'
ਐੱਲ.ਆਈ.ਸੀ. ਨੂੰ ਸਭ ਤੋਂ ਵੱਡਾ ਝਟਕਾ ਅਡਾਨੀ ਪੋਰਟਸ ਨੇ ਦਿੱਤਾ ਹੈ। ਸਮੂਹ ਦੀ ਇਸ ਕੰਪਨੀ ਦੇ ਸ਼ੇਅਰਾਂ ’ਚ ਗਿਰਾਵਟ ਤੋਂ ਬਾਅਦ ਐੱਲ.ਆਈ.ਸੀ. ਦਾ 5009.88 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਉਥੇ ਹੀ, ਅਡਾਨੀ ਐਂਟਰਪ੍ਰਾਈਜ਼ਿਜ਼ ’ਚ ਐੱਲ.ਆਈ.ਸੀ. ਦੇ 3012.91 ਕਰੋੜ ਰੁਪਏ ਡੁੱਬੇ ਹਨ। ਅੰਬੂਜਾ ਸੀਮੈਂਟ ਦੇ ਸ਼ੇਅਰਾਂ ਦੀ ਵਜ੍ਹਾ ਨਾਲ ਐੱਲ.ਆਈ.ਸੀ. ਦੇ 1207.83 ਕਰੋੜ ਰੁਪਏ ਦਾ ਝਟਕਾ ਲੱਗਾ ਹੈ।
ਅਡਾਨੀ ਟੋਟਲ ਗੈਸ ’ਚ 807 ਕਰੋੜ ਰੁਪਏ, ਅਡਾਨੀ ਐਨਰਜੀ ਸਾਲਿਊਸ਼ਨਜ਼ ’ਚ 716.45 ਕਰੋੜ, ਅਡਾਨੀ ਗ੍ਰੀਨ ਐਨਰਜੀ ’ਚ 592.05 ਕਰੋੜ ਅਤੇ ਏ.ਸੀ.ਸੀ. ’ਚ 381.66 ਕਰੋੜ ਰੁਪਏ ਡੁੱਬੇ ਹਨ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ 'ਚ ਲੈ ਲਈ 15,00,000 ਦੀ ਰਿਸ਼ਵਤ, ਫ਼ਿਰ ਰੱਦ ਹੋ ਗਏ ਕਾਗਜ਼, ਹੁਣ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e