ਨਰਸ ਬਣ ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਵਾਲੀ ਇਹ ਅਦਾਕਾਰਾ ਵੀ ਹੋਈ ਇਨਫੈਕਟਿਡ

Saturday, Oct 10, 2020 - 10:59 PM (IST)

ਨਰਸ ਬਣ ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਵਾਲੀ ਇਹ ਅਦਾਕਾਰਾ ਵੀ ਹੋਈ ਇਨਫੈਕਟਿਡ

ਨਵੀਂ ਦਿੱਲੀ - ਕੋਰੋਨਾ ਮਹਾਮਾਰੀ 'ਚ ਬਹੁਤ ਸਾਰੇ ਲੋਕ ਆਪਣੀਆਂ ਸਾਰੀਆਂ ਸੁੱਖ-ਸਹੂਲਤਾਂ ਨੂੰ ਤਿਆਗ ਕੋਰੋਨਾ ਪੀੜਤਾਂ ਦੀ ਸੇਵਾ 'ਚ ਯੋਗਦਾਨ ਦੇ ਰਹੇ ਹਨ। ਇਨ੍ਹਾਂ 'ਚੋਂ ਇੱਕ ਹਨ ਅਦਾਕਾਰਾ ਸ਼ਿਖਾ ਮਲਹੋਤਰਾ। ਪਿਛਲੇ ਛੇ ਮਹੀਨੇ ਤੋਂ ਨਰਸ ਬਣ ਸ਼ਿਖਾ ਅਸ‍ਪਤਾਲ 'ਚ ਦਾਖਲ ਕੋਰੋਨਾ ਮਰੀਜ਼ਾਂ ਦੀ ਸੇਵਾ ਕਰ ਰਹੀ ਸੀ, ਪਰ ਹੁਣ ਉਹ ਖੁਦ ਵੀ ਕੋਰੋਨਾ ਦੀ ਚਪੇਟ 'ਚ ਆ ਗਈ ਹੈ। ਹਾਲਤ ਵਿਗੜਨ 'ਤੇ ਉਨ੍ਹਾਂ ਅਸ‍ਪਤਾਲ 'ਚ ਦਾਖਲ ਹੋਣਾ ਪਿਆ। ਅਸ‍ਪਤਾਲ 'ਚ ਹਾਲਤ ਸੁਧਰਣ 'ਤੇ ਉਨ੍ਹਾਂ ਨੇ ਖੁਦ ਇਸ ਦੀ ਜਾਣਕਾਰੀ ਇੰਸ‍ਟਾਗ੍ਰਾਮ 'ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਹੜੀ ਤਕਲੀਫ ਹੋ ਰਹੀ ਹੈ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਕੁੱਝ ਸਲਾਹ ਵੀ ਦਿੱਤੀ ਹੈ।

ਦੱਸ ਦਈਏ ਕਿ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਸ਼ਿਖਾ ਮਲਹੋਤਰਾ ਨੇ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਨਵੀਂ ਦਿੱਲੀ ਸਥਿਤ ਸਫਦਰਜੰਗ ਹਸਪਤਾਲ ਤੋਂ ਸਾਲ 2014 'ਚ ਨਰਸਿੰਗ ਦਾ ਕੋਰਸ ਕੀਤਾ ਸੀ ਪਰ ਵਿਚਾਲੇ ਹੀ ਐਕਟਿੰਗ ਸ਼ੁਰੂ ਹੋ ਜਾਣ ਕਾਰਨ ਨਰਸਿੰਗ ਦੀ ਪੂਰੀ ਟ੍ਰੇਨਿੰਗ ਪੂਰੀ ਨਹੀਂ ਕਰ ਸਕੀ ਸੀ। ਦੇਸ਼ 'ਚ ਕੋਰੋਨਾ ਦਾ ਕਹਿਰ ਜਦੋਂ ਵਧਿਆ ਤੱਦ ਸ਼ਿਖਾ ਨੇ ਵਾਲੰਟੀਅਰ ਨਰਸ ਦੇ ਤੌਰ 'ਤੇ ਮਰੀਜ਼ਾਂ ਦੀ ਸੇਵਾ ਕਰਨ ਦਾ ਫੈਸਲਾ ਲਿਆ। ਇਸ ਦੇ ਲਈ ਸ਼ਿਖਾ ਨੇ ਬੀ.ਐੱਮ.ਸੀ. ਤੋਂ ਮਨਜ਼ੂਰੀ ਲਈ ਸੀ ਜਿਸ ਤੋਂ ਬਾਅਦ ਉਹ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦੀ ਸੇਵਾ ਕਰ ਰਹੀ ਸਨ। ਬਾਲੀਵੁੱਡ 'ਚ ਉਨ੍ਹਾਂ ਨੂੰ ਫਿਲਮ ਫੈਨ ਅਤੇ ਰਨਿੰਗ ਵਿਆਹ 'ਚ ਦੇਖਿਆ ਗਿਆ ਸੀ।

 
 
 
 
 
 
 
 
 
 
 
 
 
 

*Tested Positive* #Admitted अभी oxygen की कमी महसूस हो रही है 🥺 पोस्ट उनके लिए जो कहते हैं कोरोना कुछ नहीं 😷 #serving #continuously from past 6 months with all of your best wishes and prayers 👩🏻‍⚕️🇮🇳 आप सभी की दुआएँ ने छ: महिने तक जंग के मैदान में सलामत रखा और मुझे पूरा भरोसा है की अब भी आप सब की दुआओं से ही मैं जल्द स्वस्थ हो जाऊँगी 💝 अभी तक कोई vaccine तैयार नहीं हुई है तो अपना व अपने प्रियजनों का ख़्याल रखें, #socialdistancing का पालन करना, मास्क पहनना, नियमित रूप से हाथ बार बार धोना, sanitiser का इस्तेमाल करना न भूले “याद रहे सबसे ज़रूरी दो गज की दूरी ” 🙏🏻 असीम प्रेम व सम्मान के लिए आभार 🙌🏻💫जय हिंद 🇮🇳 #coronafighternurse #shikhamalhotra #versatile #actress #coronawarriorsindia

A post shared by Shikha Malhotra (@shikhamalhotraofficial) on Oct 8, 2020 at 5:07am PDT

ਪਿਛਲੇ ਛੇ ਮਹੀਨੇ ਤੋਂ ਅਦਾਕਾਰਾ ਸ਼ਿਖਾ ਮਲਹੋਤਰਾ ਸੇਵਾ ਕਰਦੇ ਹੋਏ ਖੁਦ ਵੀ ਇਨਫੈਕਟਿਡ ਹੋ ਗਈ ਅਤੇ ਅਜੇ ਹਸਪਤਾਲ 'ਚ ਦਾਖਲ ਹਨ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸ਼ਿਖਾ ਨੇ ਆਪਣੀਆਂ ਕੁੱਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਸ਼ਿਖਾ ਨੇ ਇੰਸ‍ਟਾਗ੍ਰਾਮ 'ਤੇ ਆਪਣੇ ਪੋਸਟ 'ਚ ਲਿਖਿਆ, ‘ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਦਾਖਲ ਹੋ ਗਈ ਹਨ। ਹੁਣ ਆਕਸੀਜਨ ਦੀ ਕਮੀ ਮਹਿਸੂਸ ਹੋ ਰਹੀ ਹੈ। ਇਹ ਪੋਸਟ ਉਨ੍ਹਾਂ ਲਈ ਹੈ, ਜੋ ਕਹਿੰਦੇ ਹਨ ਕਿ ਕੋਰੋਨਾ ਕੁੱਝ ਵੀ ਨਹੀਂ ਹੈ। ਪੋਸਟ 'ਚ ਸ਼ਿਖਾ ਨੇ ਅੱਗੇ ਲਿਖਿਆ, ‘ਹੁਣੇ ਤੱਕ ਕੋਈ ਵੈਕਸੀਨ ਤਿਆਰ ਨਹੀਂ ਹੋਈ ਹੈ ਤਾਂ ਆਪਣਾ ਅਤੇ ਆਪਣੇ ਪਰਿਵਾਰ ਵਾਲਿਆਂ ਦਾ ਖਿਆਲ ਰੱਖੋ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ, ਮਾਸਕ ਪਾਓ, ਵਾਰ-ਵਾਰ ਹੱਥ ਧੋਵੋ, ਸੈਨੇਟਾਈਜਰ ਦਾ ਇਸਤੇਮਾਲ ਕਰਨਾ ਨਾ ਭੁੱਲੋ, ਯਾਦ ਰਹੇ ਸਭ ਤੋਂ ਜ਼ਰੂਰੀ ਦੋ ਗਜ ਦੀ ਦੂਰੀ। ਬਹੁਤ ਸਾਰੇ ਪਿਆਰ ਅਤੇ ਸਨਮਾਨ ਲਈ ਧੰਨਵਾਦ। ਜੈ ਹਿੰਦ।'


author

Inder Prajapati

Content Editor

Related News