ਕੈਂਸਰ ਦੀ ਨਕਲੀ ਦਵਾਈ ਬਣਾਉਣ ਵਾਲਿਆਂ ਵਿਰੁੱਧ ED ਵਲੋਂ ਕਾਰਵਾਈ

03/19/2024 1:57:43 PM

ਨਵੀਂ ਦਿੱਲੀ- ਕੈਂਸਰ ਦੀ ਨਕਲੀ ਦਵਾਈ ਬਣਾਉਣ ਦੇ ਮਾਮਲੇ ’ਚ ਪੁਲਸ ਦੀ ਕਾਰਵਾਈ ਸੋਮਵਾਰ ਵੀ ਜਾਰੀ ਰਹੀ। ਹੁਣ ਇਸ ਮਾਮਲੇ ’ਚ ਈ. ਡੀ. ਦੀ ਵੀ ਐਂਟਰੀ ਹੋ ਗਈ ਹੈ। ਈ. ਡੀ. ਨੇ ਦਿੱਲੀ-ਐੱਨ. ਸੀ. ਆਰ ’ਚ ਕਈ ਥਾਵਾਂ ’ਤੇ ਛਾਪੇ ਮਾਰੇ। ਈ. ਡੀ. ਨੇ 65 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਨਕਲੀ ਦਵਾਈਆਂ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਤੇ ਕਰੋੜਾਂ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਸਨ।
ਇਸ ਮਾਮਲੇ ’ਚ ਪੁਲਸ ਨੇ ਹੁਣ ਤੱਕ ਕਿੰਗਪਿਨ, ਨਿਰਮਾਤਾ, ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ ਤੇ ਫਾਰਮਾਸਿਸਟ ਸਮੇਤ ਕੁੱਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਮਹੀਨੇ ਨਕਲੀ ਕੀਮੋਥੈਰੇਪੀ ਦਵਾਈਆਂ ਬਣਾਉਣ ਵਾਲੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ।


Aarti dhillon

Content Editor

Related News