ਪਾਕਿ ਲਈ ਭਾਰਤੀ ਫੌਜ ਦੀ ਜਾਸੂਸੀ ਕਰਨ ਵਾਲਾ ਗ੍ਰਿਫਤਾਰ
09/27/2023 5:06:40 PM

ਲਖਨਊ, (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਭਾਰਤੀ ਫੌਜ ਦੀ ਜਾਸੂਸੀ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਸ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਇਕ ਬਿਆਨ ਜਾਰੀ ਕੀਤਾ, ਜਿਸ ’ਚ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਕਾਸਗੰਜ ਜ਼ਿਲੇ ਦੇ ਪਟਿਆਲੀ ਥਾਣਾ ਖੇਤਰ ਦੇ ਜਿਨੌਲ ਨਿਵਾਸੀ ਸ਼ੈਲੇਸ਼ ਕੁਮਾਰ ਸਿੰਘ ਉਰਫ ਸ਼ੈਲੇਂਦਰ ਸਿੰਘ ਚੌਹਾਨ ਭਾਰਤੀ ਫੌਜ ਲਈ ਜਾਸੂਸੀ ਕਰਦਾ ਸੀ।
9 ਮਹੀਨੇ ਫੌਜ ’ਚ ਸੀ ਆਰਜ਼ੀ ਕਰਮਚਾਰੀ
ਸੈਲੇਸ਼ ਨੇ 9 ਮਹੀਨਿਆਂ ਤਕ ਅਰੁਣਾਚਲ ਪ੍ਰਦੇਸ਼ ’ਚ ਭਾਰਤੀ ਫੌਜ ’ਚ ਆਰਜ਼ੀ ਕਰਮਚਾਰੀ ਵਜੋਂ ਕੰਮ ਕੀਤਾ ਸੀ। ਜਿਸ ਕਾਰਨ ਉਸ ਕੋਲ ਫੌਜ ਨਾਲ ਸਬੰਧਤ ਅਹਿਮ ਜਾਣਕਾਰੀਆਂ ਸਨ। ਸ਼ੈਲੇਸ਼ ਫੇਸਬੁੱਕ ਰਾਹੀਂ ਹਰਲੀਨ ਕੌਰ ਨਾਂ ਦੀ ਔਰਤ ਦੇ ਸੰਪਰਕ ’ਚ ਆਇਆ ਸੀ।