ਨੌਜਵਾਨ ਦੇ ਕਤਲ ਮਾਮਲੇ ''ਚ ਦੋਸ਼ੀ ਦੇ ਘਰ ਨੂੰ ਲਾਈ ਅੱਗ, ਹੋਇਆ ਸੜ ਕੇ ਸੁਆਹ
Friday, Oct 11, 2024 - 02:49 PM (IST)
ਭਰਤਪੁਰ - ਰਾਜਸਥਾਨ ਦੇ ਭਰਤਪੁਰ ਦੇ ਰੂਪਵਾਸ ਦੇ ਖਾਨਵਾਨ ਵਿੱਚ ਦੋ ਦਿਨ ਪਹਿਲਾਂ ਆਪਸੀ ਝਗੜੇ ਦੇ ਚੱਲਦਿਆਂ ਇੱਕ ਦਲਿਤ ਨੌਜਵਾਨ ਦੇ ਕਤਲ ਦੇ ਦੋਸ਼ੀ ਵਿਅਕਤੀ ਦੇ ਘਰ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਬੁੱਧਵਾਰ ਨੂੰ ਵਾਪਰੇ ਇਸ ਕਤਲ ਕਾਂਡ ਨੂੰ ਲੈ ਕੇ ਹਰੀਜਨ ਅਤੇ ਦਲਿਤ ਭਾਈਚਾਰਿਆਂ ਦੇ ਆਪਸੀ ਤਣਾਅ ਨੂੰ ਦੇਖਦੇ ਹੋਏ ਥਾਣਾ ਘਨੌਲੀ ਦੇ ਆਰ.ਏ.ਸੀ ਅਤੇ ਪੁਲਸ ਮੁਲਾਜ਼ਮਾਂ ਦੀ ਮੌਕੇ 'ਤੇ ਤਾਇਨਾਤੀ ਦੇ ਬਾਵਜੂਦ ਹਰੀਜਨ ਭਾਈਚਾਰੇ 'ਚ ਇਸ ਕਾਰਨ ਰੋਸ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਘਟਨਾ: ਵਿਦੇਸ਼ ਤੋਂ ਆਏ ਪਤੀ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰ 'ਤੀ ਪਤਨੀ, ਪੁਲਸ ਖੜ੍ਹੀ ਰਹੀ ਬਾਹਰ
ਅਣਪਛਾਕੇ ਲੋਕਾਂ ਵਲੋਂ ਘਰ ਨੂੰ ਅੱਗ ਲਗਾਏ ਜਾਣ ਦੀ ਘਟਨਾ ਵਿੱਚ ਘਰ ਦੇ ਨਾਲ-ਨਾਲ ਇੱਕ ਮੋਟਰਸਾਈਕਲ ਅਤੇ ਘਰ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਵੀਰਵਾਰ ਰਾਤ ਕਰੀਬ 10 ਤੋਂ 12 ਵਿਅਕਤੀ ਆਏ, ਜਿਹਨਾਂ ਨੇ ਘਰ ਨੂੰ ਅੱਗ ਲਗਾਈ ਅਤੇ ਉੱਥੋਂ ਚਲੇ ਗਏ। ਫਾਇਰ ਬ੍ਰਿਗੇਡ ਦੀਆਂ ਆਈਆਂ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਜ਼ਿਕਰਯੋਗ ਹੈ ਕਿ 9 ਅਕਤੂਬਰ ਦੀ ਰਾਤ ਨੂੰ ਚੋਅ 'ਚ ਸ਼ਰਾਬ ਨੂੰ ਲੈ ਕੇ ਹੋਏ ਝਗੜੇ 'ਚ ਦੋਵਾਂ ਪਾਸਿਆਂ ਤੋਂ ਭਾਰੀ ਲਾਠੀਚਾਰਜ ਅਤੇ ਪਥਰਾਅ ਹੋਇਆ ਸੀ। ਇਸ ਦੌਰਾਨ ਜਤਿੰਦਰ (40) ਦੀ ਸਿਰ 'ਤੇ ਸੱਟ ਲੱਗਣ ਕਾਰਨ ਮੌਤ ਹੋ ਗਈ, ਜਦਕਿ ਜਤਿੰਦਰ ਦਾ ਭਰਾ ਗੋਪਾਲ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਦੋਸ਼ੀ ਹਰੀਜਨ ਪੱਖ ਦੇ ਲੋਕ ਫ਼ਰਾਰ ਹੋ ਗਏ, ਜਿਹਨਾਂ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਅੱਗਜ਼ਨੀ ਦੀ ਇਸ ਘਟਨਾ ਦੇ ਸਮੇਂ ਖਿਲੋ ਹਰੀਜਨ ਦੇ ਛੱਤ ਵਾਲੇ ਘਰ ਵਿੱਚ ਸਿਰਫ਼ ਉਸ ਦੀ ਪਤਨੀ ਹੀ ਮੌਜੂਦ ਸੀ।
ਇਹ ਵੀ ਪੜ੍ਹੋ - ਬਿਜਲੀ ਦਾ ਬਿੱਲ ਨਹੀਂ ਕਰਵਾਇਆ ਜਮ੍ਹਾਂ, ਹੁਣ ਹੋਵੇਗੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8