ਇੰਸਟਾਗ੍ਰਾਮ ਦੋਸਤ ਨੇ ਕੁੜੀ ਨੂੰ ਅਗਵਾ ਕਰ ਕੀਤਾ ਜਬਰ ਜ਼ਿਨਾਹ

Saturday, Aug 24, 2024 - 02:53 PM (IST)

ਇੰਸਟਾਗ੍ਰਾਮ ਦੋਸਤ ਨੇ ਕੁੜੀ ਨੂੰ ਅਗਵਾ ਕਰ ਕੀਤਾ ਜਬਰ ਜ਼ਿਨਾਹ

ਉਡੁਪੀ (ਭਾਸ਼ਾ)- ਕਰਨਾਟਕ ਦੇ ਮੰਗਲੁਰੂ 'ਚ 20 ਸਾਲਾ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਅਤੇ ਕੁੜੀ ਦੀ ਦੋਸਤੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਹੋਈ ਸੀ। ਉਡੁਪੀ ਦੇ ਪੁਲਸ ਸੁਪਰਡੈਂਟ ਡਾਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਵਾਪਰੀ ਜਦੋਂ ਦੋਸ਼ੀ ਅਲਤਾਫ਼ ਨੇ ਉਸ ਕੁੜੀ ਨੂੰ ਇੰਸਟਾਗ੍ਰਾਮ 'ਤੇ ਮਿਲਣ ਲਈ ਬੁਲਾਇਆ ਅਤੇ ਫਿਰ ਉਸ ਨੇ ਆਪਣੇ ਸਾਥੀ ਜ਼ੇਵੀਅਰ ਰਿਚਰਡ ਨਾਲ ਮਿਲ ਕੇ ਉਸ ਨੂੰ ਅਗਵਾ ਕਰ ਲਿਆ। ਉਨ੍ਹਾਂ ਦੱਸਿਆ ਕਿ ਅਲਤਾਫ ਅਤੇ ਉਸ ਦਾ ਸਾਥੀ ਰਿਚਰਡ ਕੁੜੀ ਨੂੰ ਆਪਣੇ ਨਾਲ ਕਿਸੇ ਅਣਪਛਾਤੀ ਸੁੰਨਸਾਨ ਜਗ੍ਹਾ 'ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਸ਼ਰਾਬ ਅਤੇ ਬੀਅਰ 'ਚ ਨਸ਼ੀਲਾ ਪਦਾਰਥ ਮਿਲਾ ਕੇ ਕੁੜੀ ਨੂੰ ਪੀਣ ਲਈ ਮਜ਼ਬੂਰ ਕੀਤਾ ਅਤੇ ਫਿਰ ਅਲਤਾਫ ਨੇ ਕੁੜੀ ਨਾਲ ਜਬਰ ਜ਼ਿਨਾਹ ਕੀਤਾ।

ਪੁਲਸ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਅਲਤਾਫ਼ ਅਤੇ ਉਸ ਦੇ ਸਾਥੀ ਰਿਚਰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁਮਾਰ ਨੇ ਦੱਸਿਆ ਕਿ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਅਲਤਾਫ਼ ਬੇਹੋਸ਼ੀ ਦੀ ਹਾਲਤ 'ਚ ਕੁੜੀ ਨੂੰ ਉਸ ਦੇ ਘਰ ਕੋਲ ਛੱਡ ਕੇ ਫਰਾਰ ਹੋ ਗਿਆ। ਹੋਸ਼ ਆਉਣ 'ਤੇ ਕੁੜੀ ਨੇ ਆਪਣੇ ਮਾਤਾ-ਪਿਤਾ ਨੂੰ ਆਪਬੀਤੀ ਸੁਣਾਈ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਪੀਰਤ ਕੁੜੀ ਦੀ ਦੋਸਤੀ ਦੋਸ਼ੀ ਅਲਤਾਫ਼ ਨਾਲ ਇੰਸਟਾਗ੍ਰਾਮ ਦੇ ਮਾਧਿਅਮ ਨਾਲ ਹੋਈ ਸੀ ਅਤੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਮੈਡੀਕਲ ਜਾਂਚ ਕੀਤੀ ਗਈ ਹੈ, ਜਿਸ ਤੋਂ ਜਬਰ ਜ਼ਿਨਾਹ ਦੀ ਪੁਸ਼ਟੀ ਹੋ ਗਈ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 138, 64 ਅਤੇ 3 (5) ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News