ਟਲਿਆ ਵੱਡਾ ਹਾਦਸਾ, ਯਾਤਰੀ ਟਰੇਨ ਦਾ ਡੱਬਾ ਪੱਟੜੀ ਤੋਂ ਉਤਰਿਆ

Tuesday, Jan 14, 2025 - 11:22 AM (IST)

ਟਲਿਆ ਵੱਡਾ ਹਾਦਸਾ, ਯਾਤਰੀ ਟਰੇਨ ਦਾ ਡੱਬਾ ਪੱਟੜੀ ਤੋਂ ਉਤਰਿਆ

ਚੇਨਈ- ਪੁਡੂਚੇਰੀ ਜਾ ਰਹੀ ਇਕ ਐੱਮਈਐੱਮਯੂ (ਮੇਨਲਾਈਨ ਇਲੈਕਟ੍ਰਿਕ ਮਲਟੀਪਲ ਯੂਨਿਟ) ਟਰੇਨ ਦਾ ਇਕ ਡੱਬਾ ਮੰਗਲਵਾਰ ਨੂੰ ਵਿਲੁਪੁਰਮ ਕੋਲ ਪੱਟੜੀ ਤੋਂ ਉਤਰ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਕ ਵੱਡਾ ਹਾਦਸਾ ਟਲ ਗਿਆ, ਕਿਉਂਕਿ ਲੋਕੋ ਪਾਇਲਟ ਨੇ ਇਸ ਨੂੰ ਦੇਖ ਲਿਆ ਅਤੇ ਤੁਰੰਤ ਟਰੇਨ ਰੋਕ ਦਿੱਤੀ। ਇਸ ਘਟਨਾ 'ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਸੂਚਨਾ ਨਹੀਂ ਹੈ ਅਤੇ ਤਿੰਨ ਘੰਟਿਆਂ ਅੰਦਰ ਟਰੇਨਾਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ। 

ਇਹ ਵੀ ਪੜ੍ਹੋ : ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇੰਨੇ ਦਿਨ ਹੋਰ ਬੰਦ ਰਹਿਣਗੇ ਸਕੂਲ

ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਦੇ ਬਾਅਦ ਹੀ ਟਰੇਨ ਦੇ ਪੱਟੜੀ ਤੋਂ ਉਤਰਨ ਦਾ ਕਾਰਨ ਪਤਾ ਲੱਗ ਸਕੇਗਾ। ਇਸ ਘਟਨਾ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਲਗਭਗ 500 ਯਾਤਰੀਆਂ ਨੂੰ ਲੈ ਕੇ ਵਿਲੁਪੁਰਮ-ਪੁਡੂਚੇਰੀ ਟਰੇਨ ਜਦੋਂ ਸਵੇਰੇ 5.25 ਵਜੇ ਵਿਲੁਪੁਰਮ ਤੋਂ ਰਵਾਨਾ ਹੋਈ। ਟਰੇਨ ਇਕ ਮੋੜ ਪਾਰ ਕਰ ਰਹੀ ਸੀ, ਉਦੋਂ ਉਸ ਦਾ ਇਕ ਡੱਬਾ ਪੱਟੜੀ ਤੋਂ ਉਤਰ ਗਿਆ ਅਤੇ ਲੋਕੋ ਪਾਇਲਟ ਨੇ ਤੁਰੰਤ ਟਰੇਨ ਰੋਕ ਦਿੱਤੀ। ਇਸ ਹਾਦਸੇ ਕਾਰਨ ਵਿਲੁਪੁਰਮ ਮਾਰਗ 'ਤੇ ਸਵੇਰੇ 8.30 ਵਜੇ ਤੱਕ ਟਰੇਨ ਸੇਵਾਵਾਂ ਰੁਕੀਆਂ ਰਹੀਆਂ। ਵਿਲੁਪੁਰਮ-ਪੁਡੂਚੇਰੀ ਐੱਮਈਐੱਮਯੂ ਇਕ ਛੋਟੀ ਦੂਰੀ ਦੀ ਟਰੇਨ ਹੈ ਜੋ ਕਰੀਬ 38 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News