ਟ੍ਰੈਕਿੰਗ ਦੌਰਾਨ ਵੱਡਾ ਹਾਦਸਾ: 390 ਫੁੱਟ ਡੂੰਘੀ ਖਾਈ ''ਚ ਡਿੱਗਣ ਕਾਰਨ ਲਾਅ ਵਿਦਿਆਰਥਣ ਦੀ ਮੌਤ
Tuesday, Feb 03, 2026 - 03:19 PM (IST)
ਲੋਨਾਵਾਲਾ: ਮਹਾਰਾਸ਼ਟਰ ਦੇ ਮਸ਼ਹੂਰ ਟੂਰਿਸਟ ਸਪਾਟ ਲੋਨਾਵਾਲਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟ੍ਰੈਕਿੰਗ ਦੌਰਾਨ ਨਵੀਂ ਮੁੰਬਈ ਦੀ ਇੱਕ 19 ਸਾਲਾ ਲਾਅ ਵਿਦਿਆਰਥਣ ਦੀ 390 ਫੁੱਟ ਡੂੰਘੀ ਖਾਈ ਵਿੱਚ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸ਼੍ਰੇਆ ਪਤੀ ਵਜੋਂ ਹੋਈ ਹੈ, ਜੋ 31 ਜਨਵਰੀ 2026 ਨੂੰ ਮੁੰਬਈ ਤੋਂ ਲੋਨਾਵਾਲਾ ਟ੍ਰੈਕਿੰਗ ਲਈ ਆਈ ਸੀ। ਇਹ ਹਾਦਸਾ ਲੋਨਾਵਾਲਾ ਦੇ ਟਾਈਗਰ ਪੁਆਇੰਟ ਨੇੜੇ ਸਥਿਤ 'ਡਿਊਕਸ ਨੋਜ਼' ਇਲਾਕੇ ਵਿੱਚ ਵਾਪਰਿਆ ਹੈ।
ਇਹ ਵੀ ਪੜ੍ਹੋ : 'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ ਮਾਲਕ ਨੂੰ ਪਾਈ ਝਾੜ
ਜਾਣਕਾਰੀ ਅਨੁਸਾਰ ਸ਼੍ਰੇਆ ਟ੍ਰੈਕਿੰਗ ਕਰਦੇ ਸਮੇਂ ਸੰਤੁਲਨ ਵਿਗੜਨ ਕਾਰਨ ਸਿੱਧੀ ਖਾਈ ਵਿੱਚ ਜਾ ਡਿੱਗੀ। ਜਦੋਂ ਉਹ ਸ਼ਾਮ ਤੱਕ ਘਰ ਨਾ ਪਰਤੀ ਤਾਂ ਪਰਿਵਾਰ ਵਾਲਿਆਂ ਨੇ ਚਿੰਤਾ ਜਤਾਉਂਦੇ ਹੋਏ ਲੋਨਾਵਾਲਾ ਪਹੁੰਚ ਕੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। 1 ਫਰਵਰੀ ਦੀ ਸਵੇਰ ਨੂੰ ਉਸਦੇ ਪਰਿਵਾਰ ਨੇ ਲੋਨਾਵਾਲਾ ਦਿਹਾਤੀ ਪੁਲਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਇਸ ਦੌਰਾਨ ਟਾਈਗਰ ਪੁਆਇੰਟ ਇਲਾਕੇ ਵਿੱਚ ਇੱਕ ਬੈਗ ਮਿਲਿਆ, ਜੋ ਸ਼੍ਰੇਆ ਦਾ ਸੀ। ਇਸ ਤੋਂ ਬਾਅਦ ਪੁਲਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ
ਭਾਰੀ ਮੁਸ਼ੱਕਤ ਤੋਂ ਬਾਅਦ ਸ਼ਾਮ ਕਰੀਬ 4:45 ਵਜੇ ਸ਼੍ਰੇਆ ਦੀ ਲਾਸ਼ 390 ਫੁੱਟ ਡੂੰਘੀ ਖਾਈ ਵਿੱਚ ਦਿਖਾਈ ਦਿੱਤੀ। ਇਸ ਦੌਰਾਨ ਹਨੇਰਾ ਹੋਣ ਦੇ ਬਾਵਜੂਦ ਰੇਸਕਿਊ ਟੀਮ ਨੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਰੱਸੀਆਂ ਅਤੇ ਸਟ੍ਰੈਚਰ ਦੀ ਮਦਦ ਨਾਲ ਰਾਤ ਕਰੀਬ 9:30 ਵਜੇ ਕੁੜੀ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਪੁਲਸ ਦੇ ਹਵਾਲੇ ਕੀਤਾ। ਪੁਲਸ ਨੇ ਫਿਲਹਾਲ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਟ੍ਰੈਕਰਾਂ ਅਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਗੈਸ ਸਿਲੰਡਰ, FASTag, ਸਿਗਰੇਟ ਸਣੇ ਕਈ ਚੀਜ਼ਾਂ 'ਚ ਅੱਜ ਤੋਂ ਹੋਵੇਗਾ ਬਦਲਾਅ, ਜੇਬ 'ਤੇ ਪਵੇਗਾ ਅਸਰ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
