ਕਸ਼ਮੀਰ ਦੇ ਬਡਗਾਮ ''ਚ ਵੱਡਾ ਹਾਦਸਾ, ਖੱਡ ''ਚ BSF ਜਵਾਨਾਂ ਦੀ ਬੱਸ, 28 ਜ਼ਖ਼ਮੀ, 4 ਨੇ ਗੁਆਈ ਜਾਨ

Friday, Sep 20, 2024 - 09:53 PM (IST)

ਕਸ਼ਮੀਰ ਦੇ ਬਡਗਾਮ ''ਚ ਵੱਡਾ ਹਾਦਸਾ, ਖੱਡ ''ਚ BSF ਜਵਾਨਾਂ ਦੀ ਬੱਸ, 28 ਜ਼ਖ਼ਮੀ, 4 ਨੇ ਗੁਆਈ ਜਾਨ

ਸ਼੍ਰੀਨਗਰ- ਕਸ਼ਮੀਰ ਦੇ ਬਡਗਾਮ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬੀ.ਐੱਸ.ਐੱਫ. ਜਵਾਨਾਂ ਦੀ ਇੱਕ ਬੱਸ ਖੱਡ ਵਿੱਚ ਡਿੱਗ ਗਈ ਹੈ। ਜਾਣਕਾਰੀ ਮੁਤਾਬਕ ਬੱਸ 'ਚ ਬੀ.ਐੱਸ.ਐੱਫ ਦੇ 36 ਜਵਾਨ ਸਵਾਰ ਸਨ ਅਤੇ ਹਾਦਸੇ 'ਚ 28 ਜ਼ਖਮੀ ਹੋ ਗਏ, ਜਦਕਿ ਚਾਰ ਜਵਾਨਾਂ ਨੇ ਜਾਨ ਗੁਆ ਦਿੱਤੀ ਹੈ। ਇਹ ਬੱਸ ਹਾਦਸਾ ਬਡਗਾਮ ਦੇ ਬਰਿਲ ਪਿੰਡ ਵਿੱਚ ਵਾਪਰਿਆ।

ਰਾਜੌਰੀ 'ਚ ਖੱਡ 'ਚ ਡਿੱਗਾ ਸੀ ਫੌਜ ਦਾ ਵਾਹਨ

ਇਸ ਤੋਂ ਪਹਿਲਾਂ ਰਾਜੌਰੀ 'ਚ ਮੰਗਲਵਾਰ ਰਾਤ ਨੂੰ ਫੌਜ ਦਾ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ 'ਚ ਡਿੱਗ ਗਿਆ ਸੀ। ਇਸ ਹਾਦਸੇ 'ਚ 4 ਜਵਾਨ ਜ਼ਖ਼ਮੀ ਹੋ ਗਏ ਸਨ। ਸੂਚਨਾ ਮਿਲਦੀ ਹੀ ਸਥਾਨਕ ਪਿੰਡ ਵਾਸੀਆਂ ਸਮੇਤ ਬਚਾਅ ਕਰਮਚਾਰੀਆਂ ਨੇ 4 ਜ਼ਖ਼ਮੀ ਕਮਾਂਡੋਆਂ ਨੂੰ ਬਾਹਰ ਕੱਢਿਆ ਅਤੇ ਹਫੜਾ-ਦਫੜੀ 'ਚ ਹਸਪਤਾਲ 'ਚ ਦਾਖਲ ਕਰਵਾਇਆ, ਜਿਸ ਵਿਚ ਇਲਾਜ ਦੌਰਾਨ ਲਾਂਸਨਾਇਕ ਬਲਜੀਤ ਸਿੰਘ ਦੀ ਮੌਤ ਹੋ ਗਈ ਸੀ। 

ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਫੌਜ ਦੇ 4 ਕਮਾਂਡੋ ਜ਼ਖਮੀ ਹੋ ਗਏ, ਜਦੋਂ ਉਨ੍ਹਾਂ ਦੀ ਗੱਡੀ ਸੜਕ ਤੋਂ ਤਿਲਕ ਕੇ ਡੂੰਘੀ ਖੱਡ 'ਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਰਹੱਦੀ ਜ਼ਿਲ੍ਹੇ ਦੇ ਮੰਜਾਕੋਟ ਇਲਾਕੇ ਵਿੱਚ ਦੇਰ ਸ਼ਾਮ ਵਾਪਰਿਆ, ਜਿਸ ਕਾਰਨ ਵਾਹਨ ਦਾ ਕਾਫੀ ਨੁਕਸਾਨ ਹੋ ਗਿਆ।


author

Rakesh

Content Editor

Related News