ਜੀਪ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 8 ਲੋਕਾਂ ਦੀ ਮੌਤ
Monday, Mar 10, 2025 - 11:49 AM (IST)

ਸਿੱਧੀ- ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿਚ ਟਰੱਕ ਅਤੇ ਜੀਪ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿਚ 8 ਯਾਤਰੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਿੱਧੀ ਅਤੇ ਰੀਵਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਸਿੱਧੀ ਕੋਤਵਾਲੀ ਥਾਣਾ ਖੇਤਰ ਵਿਚ ਕੌਮੀ ਹਾਈਵੇਅ ਨੰਬਰ-39 ਦੇ ਸਿੱਧੀ ਤੋਂ ਸਿੰਗਰੌਲੀ ਮਾਰਗ 'ਤੇ ਉਪਨੀ ਕੋਲ 9 ਅਤੇ 10 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੇ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਇਕ ਹੋਰ ਯਾਤਰੀ ਦੀ ਮੌਤ ਇਲਾਜ ਦੌਰਾਨ ਹੋਈ।
ਮ੍ਰਿਤਕਾਂ ਵਿਚ 5 ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਸੂਤਰਾਂ ਨੇ ਕਿਹਾ ਕਿ ਜੀਪ ਵਿਚ ਸਵਾਰ 21 ਲੋਕ ਸਿੱਧੀ ਜ਼ਿਲ੍ਹੇ ਤੋਂ ਮੈਹਰ ਜ਼ਿਲ੍ਹੇ ਵਿਚ ਧਾਰਮਿਕ ਯਾਤਰਾ 'ਤੇ ਜਾ ਰਹੇ ਸਨ, ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜੀਪ ਟਕਰਾ ਗਈ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜੀਪ ਵਿਚ ਸਵਾਰ ਲੋਕਾਂ ਨੂੰ ਸਿੱਧੀ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਗੰਭੀਰ ਰੂਪ ਨਾਲ ਜ਼ਖ਼ਮੀ ਕੁਝ ਲੋਕਾਂ ਨੂੰ ਬਿਹਤਰ ਇਲਾਜ ਲਈ ਰੀਵਾ ਭੇਜ ਦਿੱਤਾ ਗਿਆ।