ਅਮਾਨਤੁੱਲਾ ਖਾਨ ਦੇ ਘਰੋਂ ACB ਨੂੰ ਕੁਝ ਨਹੀਂ ਮਿਲਿਆ: ‘ਆਪ’

Saturday, Sep 17, 2022 - 06:05 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਕਿਹਾ ਕਿ ਵਿਧਾਇਕ ਅਮਾਨਤੁੱਲਾ ਖਾਨ ਦੇ ਘਰੋਂ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਨੂੰ ਕੁਝ ਨਹੀਂ ਮਿਲਿਆ ਹੈ, ਇਸ ਲਈ ਹੁਣ ਤਰ੍ਹਾਂ-ਤਰ੍ਹਾਂ ਦਾ ਝੂਠ ਫੈਲਾਇਆ ਜਾ ਰਿਹਾ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੌਰਭ ਭਾਰਦਵਾਜ ਨੇ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਖਾਨ ਦੇ ਦੋਹਾਂ ਘਰਾਂ ’ਚੋਂ ਨਾ ਕੋਈ ਪੈਸਾ ਮਿਲਿਆ ਅਤੇ ਨਾ ਕੋਈ ਕਾਰਤੂਸ ਅਤੇ ਨਾ ਹੀ ਕੋਈ ਹੋਰ ਗੈਰ-ਕਾਨੂੰਨੀ ਚੀਜ਼ ਮਿਲੀ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਰੌਲਾ ਪਾਇਆ ਹੋਇਆ ਹੈ ਕਿ ਉਨ੍ਹਾਂ ਦੇ ਘਰ ’ਚੋਂ ਬੰਦੂਕ ਜਾਂ ਪੈਸਾ ਮਿਲਿਆ ਹੈ। ਜੇਕਰ ਅਜਿਹਾ ਕੁਝ ਮਿਲਿਆ ਹੈ ਤਾਂ ਕੀ ਤੁਸੀਂ ਕੋਈ ਐੱਫ. ਆਈ. ਆਰ. ਦਰਜ ਕੀਤੀ? ਮੈਂ ਇਸ ਸਬੰਧ ’ਚ ਏ. ਸੀ. ਬੀ. ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋ ਵੱਖ-ਵੱਖ ਲੋਕਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਕ ਐੱਫ. ਆਈ. ਆਰ. ਹਾਮਿਦ ਅਲੀ ਨਾਂ ਦੇ ਵਿਅਕਤੀ ’ਤੇ ਦਰਜ ਕੀਤੀ ਗਈ ਹੈ ਅਤੇ ਦੂਜੇ ਕੌਸ਼ਰ ਇਮਾਮ ਸਿੱਦਕੀ ’ਤੇ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਭਾਜਪਾ ਦਾ ‘ਆਪ’ ਨੂੰ ਤੋੜਨ ਲਈ ‘ਆਪਰੇਸ਼ਨ ਲੋਟਸ’ ਨੂੰ ਜਾਰੀ: ਸਿਸੋਦੀਆ

ਫੌਜਦਾਰੀ ਕਾਨੂੰਨ ਦੇ ਤਹਿਤ ਤੁਸੀਂ ਕਿਸੇ ਵਿਅਕਤੀ ਦੇ ਘਰ ਦੀ ਤਲਾਸ਼ੀ ਲੈ ਸਕਦੇ ਹੋ ਅਤੇ ਕੁਝ ਵੀ ਲੱਭ ਸਕਦੇ ਹੋ ਪਰ ਤੁਸੀਂ ਉਸਨੂੰ ਕਿਸੇ ਹੋਰ ਵਿਅਕਤੀ ਨਾਲ ਕਿਵੇਂ ਜੋੜ ਸਕਦੇ ਹੋ। ਜਦੋਂ ਕੋਈ ਵਿਅਕਤੀ ਵਪਾਰ ਹੀ ਨਹੀਂ ਕਰ ਰਿਹਾ ਤਾਂ ਉਹ ਕਿਸੇ ਨੂੰ ਆਪਣਾ ਵਪਾਰਕ ਭਾਈਵਾਲ ਕਿਵੇਂ ਬਣਾ ਸਕਦਾ ਹੈ? ਅਮਾਨਤੁੱਲਾ ਖਾਨ ਦਾ ਕੋਈ ਕਾਰੋਬਾਰ ਨਹੀਂ ਹੈ। ਇਸ ਦੇ ਬਾਵਜੂਦ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ਾਂ ਉਸ ਦੇ ਬਿਜ਼ਨੈੱਸ ਪਾਰਟਨਰ ਦੇ ਘਰੋਂ ਮਿਲੀਆਂ ਹਨ। ਪਤੀ-ਪਤਨੀ ਵਿਚਕਾਰ ਜੇਕਰ ਪਤੀ ਨੇ ਕੋਈ ਜੁਰਮ ਕੀਤਾ ਹੋਵੇ ਤਾਂ ਵੀ ਪਤਨੀ ਉਸ ਵਿਚ ਸ਼ਾਮਲ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ- ਕੇਦਾਰਨਾਥ ਦੇ ਗਰਭ ਗ੍ਰਹਿ ਦੀਆਂ ਕੰਧਾਂ ’ਤੇ ਚੜ੍ਹਾਇਆ ਜਾ ਰਿਹੈ ਸੋਨਾ, ਪੁਜਾਰੀਆਂ ਨੇ ਕੀਤਾ ਵਿਰੋਧ

ਅਮਾਨਤੁੱਲਾ ਦੇ ਘਰ ਜਿਸ 'ਤੇ ਏ. ਸੀ. ਬੀ ਨੇ ਛਾਪਾ ਮਾਰਿਆ, ਉਹ ਕੋਈ ਨਵਾਂ ਮਾਮਲਾ ਨਹੀਂ ਹੈ। ਇਹ 2 ਸਾਲ 9 ਮਹੀਨੇ ਪੁਰਾਣੀ ਐੱਫ. ਆਈ. ਆਰ ਹੈ, ਜੋ ਜਨਵਰੀ 2020 ’ਚ ਦਰਜ ਕੀਤੀ ਗਈ ਸੀ। ਇਸ ਐੱਫ. ਆਈ. ਆਰ ਕਾਰਨ ਤੁਸੀਂ ਕਿਸੇ ਨੂੰ ਪੁੱਛ-ਗਿੱਛ ਲਈ ਬੁਲਾਉਂਦੇ ਹੋ ਅਤੇ ਪਿੱਛੋਂ ਕਈ ਥਾਵਾਂ 'ਤੇ ਛਾਪੇਮਾਰੀ ਕਰਦੇ ਹੋ। ਅਮਾਨਤੁੱਲਾ ਦੇ ਘਰ ਛਾਪੇਮਾਰੀ ਵਿਚ ਕੁਝ ਵੀ ਨਹੀਂ ਮਿਲਿਆ, ਫਿਰ ਵੀ ਭਾਜਪਾ ਏ. ਸੀ. ਬੀ ਰਾਹੀਂ ਖ਼ਬਰਾਂ ਲਗਾਉਂਦੀ ਹੈ ਕਿ ਇਹ ਅਮਾਨਤੁੱਲਾ ਦੇ ਨਜ਼ਦੀਕੀ ਲੋਕਾਂ ਅਤੇ ਸਹਿਯੋਗੀਆਂ ਨਾਲ ਮਿਲਿਆ ਹੈ। ਜਾਂਚ ਏਜੰਸੀਆਂ ਸਿਰਫ਼ ਭਾਰਤੀ ਜਨਤਾ ਪਾਰਟੀ ਦੀ ਹੀ ਬੈਟਿੰਗ ਕਰ ਰਹੀਆਂ ਹਨ। ਏ. ਸੀ. ਬੀ. ਭਾਜਪਾ ਦੇ ਝੂਠ ਨੂੰ ਚਲਾਉਣ ਅਤੇ ਪੈਸੇ ਦੇ ਬੰਡਲ ਅਤੇ ਬੰਦੂਕਾਂ ਨਾਲ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਤਿਆਰੀ ਕਰ ਰਹੀ ਹੈ।


Tanu

Content Editor

Related News