ITR ''ਚ ਗੜਬੜੀ ਦਿਖਾ ਕੇ ਲੈ ਰਹੇ ਸੀ ਰਿਸ਼ਵਤ, ਐਂਟੀ ਕੁਰੱਪਸ਼ਨ ਬਿਊਰੋ ਨੇ ਆਮਦਨ ਕਰ ਅਧਿਕਾਰੀ ਕੀਤਾ ਕਾਬੂ
Friday, Jul 12, 2024 - 03:09 AM (IST)
ਫਰੀਦਾਬਾਦ (ਸੂਰਜਮਲ)- ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਆਮਦਨ ਕਰ ਅਧਿਕਾਰੀ ਨੂੰ ਦਲਾਲ ਸੁਰਿੰਦਰ ਸਿੰਘ ਸਮੇਤ ਉਸ ਦੇ ਦਫ਼ਤਰ ਤੋਂ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਮੁਲਜ਼ਮ ਜੀ.ਐੱਸ.ਟੀ. ਦੀ ਆਈ.ਟੀ.ਆਰ. ’ਚ ਗੜਬੜੀ ਦਾ ਡਰ ਦਿਖਾ ਕੇ ਉਦਯਗਪਤੀ ਤੋਂ 7 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਹੇ ਸਨ।
ਪਲਵਲ ਨਿਵਾਸੀ ਉਦਯੋਗਪਤੀ ਤਰੁਣ ਅਰੋੜਾ ਨੇ ਦੱਸਿਆ ਕਿ ਐੱਨ.ਆਈ.ਟੀ. ਨੰਬਰ 4 ਸਥਿਤ ਇਨਕਮ ਟੈਕਸ ਦਫਤਰ ਵਿਚ ਤਾਇਨਾਤ ਇਨਕਮ ਟੈਕਸ ਅਫਸਰ ਆਕਾਸ਼ ਕੁਮਾਰ ਮੀਣਾ ਕਈ ਦਿਨਾਂ ਤੋਂ ਉਨ੍ਹਾਂ ਨੂੰ ਜੀ.ਐੱਸ.ਟੀ. ਦੀ ਆਈ.ਟੀ.ਆਰ. ’ਚ ਗੜਬੜੀ ਦੀ ਧਮਕੀ ਦੇ ਕੇ ਪੈਸੇ ਮੰਗ ਰਿਹਾ ਸੀ। ਇਸ ਕੰਮ ਸੁਰਿੰਦਰ ਨਾਂ ਦਾ ਦਲਾਲ ਵੀ ਸ਼ਾਮਲ ਹੈ, ਜੋ ਪੈਸਿਆਂ ਦਾ ਲੈਣ-ਦੇਣ ਕਰਦਾ ਸੀ।
ਜਿਵੇਂ ਹੀ ਤਰੁਣ ਨੇ ਦਲਾਲ ਸੁਰਿੰਦਰ ਨੂੰ ਪੈਸੇ ਦਿੱਤੇ, ਸੁਰਿੰਦਰ ਨੇ ਤੁਰੰਤ ਇਸ ਦੀ ਸੂਚਨਾ ਇਨਕਮ ਟੈਕਸ ਅਧਿਕਾਰੀ ਆਕਾਸ਼ ਕੁਮਾਰ ਮੀਣਾ ਨੂੰ ਦਿੱਤੀ। ਏ.ਸੀ.ਬੀ. ਦੀ ਟੀਮ ਨੇ ਪੈਸੇ ਲੈਂਦੇ ਹੋਏ ਸੁਰਿੰਦਰ ਨੂੰ ਗ੍ਰਿਫਤਾਰ ਕਰ ਲਿਆ। ਨਾਲ ਹੀ ਆਕਾਸ਼ ਨੂੰ ਉਸ ਦੇ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e