ਅਦਾਲਤ 'ਚ ਲਿਜਾਂਦੇ ਸਮੇਂ ਫ਼ਰਾਰ ਹੋਈ ਮਹਿਲਾ ਦੋਸ਼ੀ ਗ੍ਰਿਫ਼ਤਾਰ, 6 ਪੁਲਸ ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ
Tuesday, Oct 22, 2024 - 10:12 AM (IST)
ਬਲੀਆ : ਬਲੀਆ ਜ਼ਿਲ੍ਹੇ ਦੇ ਸੁਖਪੁਰਾ ਥਾਣਾ ਖੇਤਰ 'ਚ ਪੁਲਸ ਨੇ ਸੋਮਵਾਰ ਨੂੰ ਨਾਜਾਇਜ਼ ਸ਼ਰਾਬ ਬਣਾਉਣ ਦੇ ਮਾਮਲੇ 'ਚ ਪੁਲਸ ਹਿਰਾਸਤ 'ਚੋਂ ਫ਼ਰਾਰ ਇਕ ਮਹਿਲਾ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਅਨੁਸਾਰ ਇਸ ਮਾਮਲੇ ਵਿੱਚ 6 ਪੁਲਸ ਮੁਲਾਜ਼ਮਾਂ ਅਤੇ 3 ਹੋਮਗਾਰਡ ਕਾਂਸਟੇਬਲਾਂ ਸਮੇਤ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਨੇ ਤੁਰੰਤ ਪ੍ਰਭਾਵ ਨਾਲ 6 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਪੁਲਸ ਮੁਤਾਬਕ ਐਤਵਾਰ ਨੂੰ ਪੁਲਸ ਨੇ ਸੁਖਪੁਰਾ ਥਾਣਾ ਖੇਤਰ ਦੇ ਪਿੰਡ ਸੂਰਿਆਪੁਰਾ 'ਚ ਗੈਰ-ਕਾਨੂੰਨੀ ਸ਼ਰਾਬ ਬਣਾਉਣ ਦੇ ਮਾਮਲੇ 'ਚ ਗਿਆਨਤੀ ਦੇਵੀ, ਓਮ ਪ੍ਰਕਾਸ਼ ਕਸ਼ਯਪ, ਰੂਨੀ ਦੇਵੀ, ਲਾਲ ਮੁਨੀ ਦੇਵੀ, ਦੇਵ ਰਜ਼ੀਆ ਦੇਵੀ ਅਤੇ ਮਨੋਜ ਕਸ਼ਯਪ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 274 ਅਤੇ 275 ਅਤੇ ਆਬਕਾਰੀ ਐਕਟ ਦੀਆਂ ਧਾਰਾਵਾਂ 60 ਅਤੇ 60 (2) ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਧੀਕ ਪੁਲਸ ਸੁਪਰਡੈਂਟ (ਦੱਖਣੀ) ਕ੍ਰਿਪਾ ਸ਼ੰਕਰ ਨੇ ਸੋਮਵਾਰ ਨੂੰ ਦੱਸਿਆ ਕਿ ਪੁਲਸ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਜਾਂਚ ਲਈ ਸਰਕਾਰੀ ਵਾਹਨ ਵਿੱਚ ਬਿਠਾ ਕੇ ਬੇਰੂਰਬਾੜੀ ਦੇ ਸਰਕਾਰੀ ਹਸਪਤਾਲ ਲੈ ਜਾ ਰਹੀ ਸੀ।
ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ
ਇਸ ਦੌਰਾਨ ਰਸਤੇ ਵਿੱਚ ਗਿਆਨਤੀ ਦੇਵੀ (35) ਗੱਡੀ ਵਿੱਚੋਂ ਛਾਲ ਮਾਰ ਕੇ ਫ਼ਰਾਰ ਹੋ ਗਈ। ਪੁਲਸ ਟੀਮ ਵਿੱਚ 8 ਪੁਲਸ ਮੁਲਾਜ਼ਮ ਸਨ। ਇਸ ਮਾਮਲੇ 'ਚ ਸੋਮਵਾਰ ਨੂੰ ਇੰਸਪੈਕਟਰ (ਕ੍ਰਾਈਮ) ਕੇਸ਼ਵ ਪ੍ਰਸਾਦ ਦਿਵੇਦੀ ਦੀ ਸ਼ਿਕਾਇਤ 'ਤੇ ਪੁਲਸ ਕਾਂਸਟੇਬਲ ਅਜੀਤ ਕੁਮਾਰ, ਵਿਪਨ ਸਿੰਘ, ਅਨੰਤ ਕੁਮਾਰ, ਸੁਮਨ ਪਾਲ, ਤਬੱਸੁਮ ਬਾਨੋ ਅਤੇ ਕਵਿਤਾ ਚੌਹਾਨ ਸਮੇਤ ਹੋਮਗਾਰਡ ਜਵਾਨ ਦੀਨਾ ਨਾਥ ਯਾਦਵ, ਹਰੀਨਾਥ ਅਤੇ ਏ. ਅਰਵਿੰਦ ਯਾਦਵ ਅਤੇ ਗਿਆਨਤੀ ਦੇਵੀ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 261 ਅਤੇ 262 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਵਧੀਕ ਪੁਲਸ ਸੁਪਰਡੈਂਟ (ਏਐੱਸਪੀ) ਨੇ ਦੱਸਿਆ ਕਿ ਪੁਲਸ ਸੁਪਰਡੈਂਟ ਵਿਕਰਾਂਤ ਵੀਰ ਨੇ ਸੋਮਵਾਰ ਨੂੰ ਕਾਂਸਟੇਬਲ ਅਜੀਤ ਕੁਮਾਰ, ਵਿਪਨ ਸਿੰਘ, ਅਨੰਤ ਕੁਮਾਰ, ਸੁਮਨ ਪਾਲ, ਤਬੱਸੁਮ ਖ਼ਿਲਾਫ਼ ਪੁਲਸ ਹਿਰਾਸਤ ਤੋਂ ਫ਼ਰਾਰ ਹੋਣ ਦੇ ਮਾਮਲੇ ਵਿੱਚ ਲਾਪਰਵਾਹੀ, ਉਦਾਸੀਨਤਾ, ਅਯੋਗਤਾ ਅਤੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਬਾਨੋ ਅਤੇ ਕਵਿਤਾ ਚੌਹਾਨ ਨੂੰ ਤੁਰੰਤ ਮੁਅੱਤਲ ਕਰ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸੋਮਵਾਰ ਸ਼ਾਮ ਨੂੰ ਦੱਸਿਆ ਕਿ ਪੁਲਸ ਨੇ ਭਗੌੜਾ ਗਿਆਂਤੀ ਦੇਵੀ ਨੂੰ ਥਾਣਾ ਸਦਰ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਸੈਰ ਕਰ ਰਹੇ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਸਬ-ਇੰਸਪੈਕਟਰ ਨੇ ਇੰਝ ਬਚਾਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8