500 ਦੇ ਕਰੀਬ ਸ਼ਰਧਾਲੂ ਪਹੁੰਚ ਰਹੇ ਹਨ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ

Tuesday, May 25, 2021 - 05:09 AM (IST)

500 ਦੇ ਕਰੀਬ ਸ਼ਰਧਾਲੂ ਪਹੁੰਚ ਰਹੇ ਹਨ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ

ਕਟੜਾ (ਅਮਿਤ) - ਦੇਸ਼ਭਰ ’ਚ ਫੈਲੀ ਕੋਰੋਨਾ ਮਹਾਮਾਰੀ ਕਾਰਨ ਮਈ ਮਹੀਨੇ ’ਚ ਵੈਸ਼ਣੋ ਦੇਵੀ ਦੇ ਦਰਬਾਰ ’ਚ ਵੀ ਸ਼ਰਧਾਲੂਆਂ ਦੀ ਗਿਣਤੀ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅੰਕੜੇ ਦੱਸਦੇ ਹਨ ਕਿ 18 ਮਈ ਤੱਕ ਵੈਸ਼ਣੋ ਦੇਵੀ ’ਚ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ 200 ਦੇ ਕਰੀਬ ਸੀ, ਪਰ ਉਸ ਤੋਂ ਬਾਅਦ ਦੇਸ਼ਭਰ ’ਚ ਕੋਰੋਨਾ ਇਨਫੈਕਸ਼ਨ ਮਾਮਲਿਆਂ ’ਚ ਕਮੀ ਕਾਰਨ ਮਾਤਾ ਵੈਸ਼ਣੋ ਦਰਬਾਰ ’ਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਹਲਕਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਮਾਂ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਇਕ ਅਧਿਕਾਰੀ ਮੁਤਾਬਕ 18 ਮਈ ਤੱਕ ਸ਼ਰਧਾਲੂਆਂ ਦੀ ਗਿਣਤੀ 200 ਦੇ ਕਰੀਬ ਸੀ, ਪਰ ਉਸ ਤੋਂ ਬਾਅਦ ਤੋਂ ਹੁਣ ਤੱਕ ਸ਼ਰਧਾਲੂਆਂ ਦੀ ਗਿਣਤੀ ਦਾ ਅੰਕੜਾ 500 ਦੇ ਕਰੀਬ ਪਹੁੰਚ ਚੁੱਕਾ ਹੈ।

ਵੈਸ਼ਣੋ ਦੇਵੀ ਯਾਤਰਾ ’ਚ ਇਸ ਕਦਰ ਗਿਰਾਵਟ ਕਾਰਨ ਵੈਸ਼ਣੋ ਦੇਵੀ ਯਾਤਰੀਆਂ ’ਤੇ ਨਿਰਭਰ ਲੋਕ ਬਹੁਤ ਚਿੰਤਤ ਹਨ ਕਿਉਂਕਿ ਉਨ੍ਹਾਂ ਨੂੰ ਕਈ ਘੰਟੇ ਸਵਾਰੀ ਦੀ ਉਡੀਕ ਕਰਨ ਤੋਂ ਬਾਅਦ ਵੀ ਖਾਲੀ ਹੀ ਘਰਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ। ਇਸੇ ਮਜ਼ਬੂਰੀ ਕਾਰਨ ਬਹੁਤ ਸਾਰੇ ਮਜ਼ਦੂਰ ਆਪਣੇ ਘਰਾਂ ਨੂੰ ਜਾ ਚੁੱਕੇ ਹਨ।

ਇਨ੍ਹਾਂ ਮਜ਼ਦੂਰਾਂ ’ਚ ਘੋੜਾ ਚਾਲਕ, ਪਾਲਕੀ ਚਾਲਕ, ਪਿੱਠੂ ਅਤੇ ਆਟੋ ਚਾਲਕ ਪ੍ਰਮੱਖ ਹਨ। ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਘੋੜਾ ਚਾਲਕ ਨੇ ਦੱਸਿਆ ਕਿ ਮਈ ਮਹੀਨੇ ਦੇ ਪਹਿਲੇ ਹਫਤੇ ਤੋਂ ਹੀ ਯਾਤਰਾ ’ਚ ਗਿਰਾਵਟ ਦਰਜ ਸ਼ੁਰੂ ਹੋ ਗਈ ਸੀ, ਪਰ 18 ਮਈ ਤੋਂ ਬਾਅਦ ਯਾਤਰਾ ’ਚ ਹਲਕੇ ਵਾਧੇ ਕਾਰਨ ਮੌਜੂਦਾ ਸਮੇਂ ’ਚ ਯਾਤਰਾ ਮਾਰਗ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲਗਭਗ ਰੋਜ਼ਗਾਰ ਮਿਲ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News