ਮਾਨਸਰ ਝੀਲ ''ਚ ਮਰੀਆਂ 3000 ਦੇ ਕਰੀਬ ਮੱਛੀਆਂ, ਦਹਿਸ਼ਤ ਵਿੱਚ ਲੋਕ
Saturday, Feb 10, 2024 - 01:10 AM (IST)
ਮਾਨਸਰ (ਸਾਂਬਾ) — ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਮਾਨਸਰ ਝੀਲ 'ਚ ਪਿਛਲੇ ਕੁਝ ਦਿਨਾਂ 'ਚ ਕਰੀਬ 3000 ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਵਿਭਾਗ ਨੇ ਹਾਲੀਆ ਮੀਂਹ ਦੌਰਾਨ ਗੜੇਮਾਰੀ ਕਾਰਨ ਮੱਛੀਆਂ ਦੀ ਮੌਤ ਨੂੰ ਜ਼ਿੰਮੇਵਾਰ ਦੱਸਿਆ ਹੈ। ਮਾਨਸਰ ਦੇ ਜੰਗਲੀ ਜੀਵ ਵਿਭਾਗ ਦੇ ਬਲਾਕ ਅਫਸਰ ਧੀਰਜ ਰਾਮਪਾਲ ਨੇ ਪੀਟੀਆਈ ਨੂੰ ਦੱਸਿਆ, “ਬਰਸਾਤ ਦੌਰਾਨ ਗੜੇਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਗੜਿਆਂ ਨੂੰ ਆਟੇ ਦੇ ਗੋਲੇ ਸਮਝ ਕੇ ਖਾ ਗਏ। ਲੋਕ ਉਨ੍ਹਾਂ ਨੂੰ ਹਰ ਰੋਜ਼ ਆਟੇ ਦੀਆਂ ਗੋਲੀਆਂ ਖੁਆਉਂਦੇ ਹਨ।”
ਇਹ ਵੀ ਪੜ੍ਹੋ - ਘਰ ਦੇ ਬਾਹਰ ਖੜ੍ਹੀ ਕਾਰ 'ਚ ਅਚਾਨਕ ਲੱਗੀ ਅੱਗ, ਜ਼ਿੰਦਾ ਸੜਿਆ 3 ਸਾਲਾ ਮਾਸੂਮ
ਉਨ੍ਹਾਂ ਦੱਸਿਆ ਕਿ ਮਾਨਸਰ ਇਲਾਕੇ ਵਿੱਚ 1 ਫਰਵਰੀ ਨੂੰ ਭਾਰੀ ਮੀਂਹ ਪਿਆ ਸੀ। ਅਧਿਕਾਰੀਆਂ ਨੇ ਮਰੀਆਂ ਮੱਛੀਆਂ ਦੀ ਗਿਣਤੀ 2,500 ਤੋਂ 3,000 ਦੇ ਵਿਚਕਾਰ ਦੱਸੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਵੀ ਠੰਢ ਜਾਂ ਆਕਸੀਜਨ ਦੀ ਘਾਟ ਕਾਰਨ ਮੱਛੀਆਂ ਮਰ ਚੁੱਕੀਆਂ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਲਗਾਤਾਰ ਮੱਛੀਆਂ ਮਰਦੇ ਵੇਖ ਰਹੇ ਹਾਂ, ਸੈਂਕੜੇ ਮੱਛੀਆਂ ਮਰ ਚੁੱਕੀਆਂ ਹਨ, ਜਿਨ੍ਹਾਂ ਨੂੰ ਹਟਾਉਣ ਦੀ ਕਾਰਵਾਈ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e