ਪ੍ਰਦਰਸ਼ਨ ਪਿੱਛੋਂ CJP ਆਗੂ ਦੀਪਕੇ 'ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ
Monday, Jul 27, 2026 - 03:51 PM (IST)
ਨੈਸ਼ਨਲ ਡੈਸਕ : ਦਿੱਲੀ ਦੇ ਜੰਤਰ-ਮੰਤਰ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਸਫਲਤਾ ਤੋਂ ਬਾਅਦ ਸੀਜੇਪੀ ਮੁਖੀ ਅਭਿਜੀਤ ਦੀਪਕ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਇਸ ਵਾਰ ਉਸਦੇ ਖ਼ਬਰਾਂ ਵਿੱਚ ਆਉਣ ਦਾ ਕਾਰਨ ਵਿਰੋਧ ਪ੍ਰਦਰਸ਼ਨ ਨਹੀਂ, ਸਗੋਂ ਉਸਦਾ ਵਿਆਹ ਹੈ। ਅਭਿਜੀਤ ਦੀ ਮਾਂ ਨੇ ਇੱਕ ਇੰਟਰਵਿਊ ਵਿੱਚ ਦੀਪਕੇ ਦੇ ਵਿਆਹ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ। ਮਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਭਿਜੀਤ ਨੂੰ ਵਿਆਹ ਲਈ ਰਿਸ਼ਤੇ ਬਹੁਤ ਸਾਰੇ ਆ ਰਹੇ ਹਨ। ਰਿਸ਼ਤਿਆਂ ਨੂੰ ਲੈ ਕੇ ਉਨ੍ਹਾਂ ਨੂੰ ਕਈ ਫੋਨ ਆਏ ਹਨ।
ਪੜ੍ਹੋ ਇਹ ਵੀ - Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ
ਭਾਵੇਂ ਇਸ ਤੋਂ ਪਹਿਲਾਂ ਵੀ ਦੀਪਕੇ ਨੂੰ ਪ੍ਰਸਤਾਵ ਆਏ ਸਨ ਪਰ ਹੁਣ ਵਿਆਹ ਦੇ ਰਿਸ਼ਤਿਆਂ ਦੀ ਗਿਣਤੀ ਵੱਧ ਗਈ ਹੈ। ਵਿਆਹ ਉਸ ਸਮੇਂ ਹੋਵੇਗਾ, ਜਦੋਂ ਉਸ ਦਾ ਸਮਾਂ ਆਵੇਗਾ। ਇਸ ਵੇਲੇ, ਅਭਿਜੀਤ ਨੂੰ ਇਸ ਪੂਰੇ ਅੰਦੋਲਨ ਦੀ ਥਕਾਵਟ ਤੋਂ ਉਭਰਨ ਲਈ ਸਮਾਂ ਦਿੱਤਾ ਜਾ ਰਿਹਾ ਹੈ। ਅਭਿਜੀਤ ਦੀ ਮਾਂ ਦੇ ਮੁਤਾਬਕ ਉਸਦੀ ਹੋਣ ਵਾਲੀ ਨੂੰਹ ਉਸ ਦੇ ਵਾਂਗ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, "ਪਹਿਲਾਂ, ਮੈਂ ਸੋਚਦੀ ਸੀ ਕਿ ਮੇਰੀ ਨੂੰਹ ਬਹੁਤ ਸਾਧਾਰਨ ਹੋਵੇ ਪਰ ਹੁਣ, ਜਿਸ ਪੜਾਅ 'ਤੇ ਅਭਿਜੀਤ ਹੈ, ਉਸਨੂੰ ਆਪਣਾ ਜੀਵਨ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਹੈ। ਹੁਣ ਉਹ ਸਮਾਂ ਨਹੀਂ ਹੈ, ਜਦੋਂ ਸਭ ਕੁਝ ਮਾਪਿਆਂ ਦੀ ਪਸੰਦ ਨਾਲ ਤੈਅ ਹੁੰਦਾ ਹੋਵੇ। ਅੱਜ ਦੇ ਨੌਜਵਾਨਾਂ ਦੀ ਸੋਚ ਵੱਖਰੀ ਹੈ ਅਤੇ ਅਸੀਂ ਅਭਿਜੀਤ ਦੇ ਹਰ ਫੈਸਲੇ ਦਾ ਪੂਰਾ ਸਮਰਥਨ ਕਰਾਂਗੇ।"
ਪੜ੍ਹੋ ਇਹ ਵੀ - ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
EC ਨੇ ਚੋਣ ਪ੍ਰਕਿਰਿਆ ਅਤੇ SIR ਸਬੰਧੀ ਫੈਲੀਆਂ ਅਫਵਾਹਾਂ ਦਾ ਕੀਤਾ ਖੰਡਨ, ''ਵੋਟ ਚੋਰੀ'' ਨੂੰ ਵੀ ਦੱਸਿਆ ''ਬੇਬੁਨਿਆਦ''
