ਨੈਕਾਂ ਦੇ ਅਬਦੁੱਲ ਰਹੀਮ ਰਾਥਰ ਚੁਣੇ ਗਏ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ
Monday, Nov 04, 2024 - 12:03 PM (IST)
ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੈਕਾਂ) ਦੇ ਸੀਨੀਅਰ ਆਗੂ ਅਤੇ ਚਰਾਰ-ਏ-ਸ਼ਰੀਫ ਤੋਂ 7 ਵਾਰ ਦੇ ਵਿਧਾਇਕ ਅਬਦੁੱਲ ਰਹੀਮ ਰਾਥਰ ਨੂੰ ਸੋਮਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸਮੀਰ ਦੀ ਵਿਧਾਨ ਸਭਾ ਦਾ ਪਹਿਲਾ ਸਪੀਕਰ ਚੁਣਿਆ ਗਿਆ। ਵਿਰੋਧੀ ਦਲਾਂ ਵਲੋਂ ਇਸ ਅਹੁਦੇ ਲਈ ਚੋਣ ਨਾ ਲੜਨ ਦਾ ਫ਼ੈਸਲਾ ਕੀਤੇ ਜਾਣ ਤੋਂ ਬਾਅਦ ਰਾਥਰ (80) ਨੂੰ ਆਵਾਜ਼ ਵੋਟ ਨਾਲ ਸਪੀਕਰ ਚੁਣਿਆ ਗਿਆ। 'ਪ੍ਰੋਟੇਮ ਸਪੀਕਰ' ਮੁਬਾਰਕ ਗੁਲ ਨੇ ਚੋਣਾਂ ਦਾ ਸੰਚਾਲਨ ਕੀਤਾ।
ਇਹ ਵੀ ਪੜ੍ਹੋ : 65 ਹਜ਼ਾਰ ਲੋਕਾਂ ਦਾ ਆਧਾਰ ਕਾਰਡ ਹੋਵੇਗਾ ਰੱਦ! ਜਾਣੋ ਕਾਰਨ
ਖੇਤੀਬਾੜੀ ਮੰਤਰੀ ਜਾਵੇਦ ਅਹਿਮਦ ਡਾਰ ਨੇ 5 ਦਿਨਾ ਸੈਸ਼ਨ ਦੇ ਪਹਿਲੇ ਦਿਨ ਰਾਥਰ ਨੂੰ ਸਪੀਕਰ ਅਹੁਦੇ ਲਈ ਨਾਮਜ਼ਦ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਨੈਕਾਂ ਦੇ ਵਿਧਾਇਕ ਰਾਮਬਨ ਅਰਜੁਨ ਸਿੰਘ ਰਾਜੂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਸਦਨ ਦੇ ਨੇਤਾ ਉਮਰ ਅਬਦੁੱਲਾ ਅਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਸ਼ਰਮਾ (ਭਾਜਪਾ) ਰਾਥਰ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਕੇ ਏ। ਰਾਥਰ 2002 ਤੋਂ 2008 ਤੱਕ ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਵੀ ਸਨ, ਜਦੋਂ 'ਪੀਪਲਜ਼ ਡੈਮੋਕ੍ਰੇਟਿਕ ਪਾਰਟੀ' (ਪੀਡੀਪੀ)-ਕਾਂਗਰਸ ਗਠਜੋੜ ਸਰਕਾਰ ਨੇ ਰਾਜ 'ਚ ਸ਼ਾਸਨ ਕੀਤਾ ਸੀ। ਸਦਨ ਦੀ 6 ਸਾਲ ਤੋਂ ਵੱਧ ਦੇ ਅੰਤਰਾਲ ਤੋਂ ਬਾਅਦ ਸੋਮਵਾਰ ਨੂੰ ਬੈਠਕ ਹੋਈ। ਵਿਧਾਨ ਸਭਾ ਦਾ ਆਖ਼ਰੀ ਸੈਸ਼ਨ ਜੰਮੂ ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਤੋਂ ਇਕ ਸਾਲ ਪਹਿਲੇ 2018 ਦੀ ਸ਼ੁਰੂਆਤ 'ਚ ਬੁਲਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8