ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ ਆਤਿਸ਼ੀ ਦੀ ਅਗਵਾਈ ''ਚ ਨਵੀਂ ਸਰਕਾਰ ਦਾ ਹੋਵੇਗਾ ਗਠਨ : ਰਾਏ
Tuesday, Sep 17, 2024 - 01:31 PM (IST)

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਪਾਰਟੀ ਮੰਗਲਵਾਰ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ ਸੀਨੀਅਰ ਨੇਤਾ ਆਤਿਸ਼ੀ ਦੀ ਅਗਵਾਈ 'ਚ ਨਵੀਂ ਸਰਕਾਰ ਦੇ ਗਠਨ ਦਾ ਦਾਅਵਾ ਕਰੇਗੀ। 'ਆਪ' ਦੇ ਵਿਧਾਇਕ ਦਲ ਦੀ ਬੈਠਕ ਮੰਗਲਵਾਰ ਨੂੰ ਕੇਜਰੀਵਾਲ ਦੇ ਘਰ ਹੋਈ। ਬੈਠਕ 'ਚ ਕੇਜਰੀਵਾਲ ਨੇ ਆਤਿਸ਼ੀ ਨੂੰ ਆਪਣੀ ਉੱਤਰਾਧਿਕਾਰੀ ਚੁਣਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਰਬ ਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਆਤਿਸ਼ੀ ਹੋਵੇਗੀ ਤੀਜੀ ਮਹਿਲਾ CM, ਸੁਸ਼ਮਾ ਸਵਰਾਜ ਤੇ ਸ਼ੀਲਾ ਦੀਕਸ਼ਤ ਸੰਭਾਲ ਚੁੱਕੀ ਹੈ ਦਿੱਲੀ ਦੀ ਕਮਾਨ
ਇਸ ਤੋਂ ਬਾਅਦ 'ਆਪ' ਨੇ ਆਤਿਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ। 'ਆਪ' ਦੀ ਦਿੱਲੀ ਇਕਾਈ ਦੇ ਕਨਵੀਨਰ ਰਾਏ ਨੇ ਕਿਹਾ ਕਿ ਨਵੀਂ ਕੈਬਨਿਟ 'ਤੇ ਫ਼ੈਸਲਾ ਪਾਰਟੀ ਬਾਅਦ 'ਚ ਲਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ 'ਆਪ' ਵਿਧਾਇਕਾਂ ਦਾ ਇਕ ਵਫ਼ਤ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਮਿਲੇਗਾ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8