ਦਿੱਲੀ ਦੀ ਜਨਤਾ ਨੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ : ਸੰਜੇ ਸਿੰਘ

02/11/2020 6:53:49 PM

ਨਵੀਂ ਦਿੱਲੀ— ਰਾਜ ਸਭਾ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਨੇਤਾ ਸੰਜੇ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਵੋਟ ਦੇ ਕੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ ਅਤੇ ਵਿਕਾਸ ਤੇ ਰਾਸ਼ਟਰਵਾਦ ਨੂੰ ਚੁਣਿਆ ਹੈ। ਸੰਜੇ ਸਿੰਘ ਨੇ ਪਾਰਟੀ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਜਪਾ ਨੇ ਇਨ੍ਹਾਂ ਚੋਣਾਂ 'ਚ ਸਾਰੀ ਸਰਕਾਰੀ ਮਸ਼ਨੀਰੀ ਲਗਾ ਦਿੱਤੀ ਸੀ ਅਤੇ 5 ਸੂਬਿਆਂ ਦੇ ਮੁੱਖ ਮੰਤਰੀਆਂ, ਕਈ ਸਾਬਕਾ ਮੁੱਖ ਮੰਤਰੀਆਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਚੋਣ ਪ੍ਰਚਾਰ 'ਚ ਲਗਾਇਆ ਪਰ ਦਿੱਲੀ ਦੀ ਜਨਤਾ ਬਹੁਤ ਸਮਝਦਾਰ ਸੀ ਅਤੇ ਉਸ ਨੇ ਸਹੀ ਗਲਤ ਦਾ ਫਰਕ ਜਾਣ ਕੇ ਵੋਟ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਭਾਜਪਾ ਨੇ ਹਿੰਦੁਸਤਾਨ ਪਾਕਿਸਤਾਨ ਦਾ ਨਾਂ ਦਿੱਤਾ ਸੀ ਅਤੇ ਅੱਜ ਹਿੰਦੁਸਤਾਨ ਜਿੱਤ ਗਿਆ ਹੈ ਅਤੇ ਇਸੇ ਪਾਰਟੀ ਨੇ ਕੇਜਰੀਵਾਲ ਨੂੰ ਅੱਤਵਾਦੀ ਕਰਾਰ ਦਿੱਤਾ ਸੀ ਅਤੇ ਕੇਜਰੀਵਾਲ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਅਤੇ ਜਨਤਾ ਨੂੰ ਇਹੀ ਕਿਹਾ ਸੀ,''ਤੁਹਾਡਾ ਬੇਟਾ ਹਾਂ ਅਤੇ ਤੁਹਾਡੀ ਸੇਵਾ ਕੀਤੀ ਹੈ। ਇਹ ਸਾਬਤ ਕਰਦਾ ਹੈ ਕਿ ਜਨਤਾ ਭਾਜਪਾ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੀ ਹੈ।'' ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੀ ਡੇਢ ਕਰੋੜ ਤੋਂ ਵਧ ਜਨਤਾ ਨੇ ਸਹੀ ਪਾਰਟੀ ਨੂੰ ਵੋਟ ਦਿੱਤਾ ਹੈ, ਜੋ ਹਮੇਸ਼ਾ ਉਨ੍ਹਾਂ ਦੀ ਆਵਾਜ਼ ਬਣੀ ਰਹੀ ਅਤੇ ਉਨ੍ਹਾਂ ਦੇ ਹੱਕਾਂ ਲਈ ਅੱਗੇ ਵੀ ਲੜਦੇ ਰਹਿਣਗੇ।


DIsha

Content Editor

Related News