ਹਰਿਆਣਾ 'ਚ 'ਆਪ' ਦੀ ਰੈਲੀ, ਕੇਜਰੀਵਾਲ ਬੋਲੇ- ਇਸ ਵਾਰ ਪੜ੍ਹੇ-ਲਿਖੇ ਨੂੰ ਵੋਟ ਦੇਣਾ
Sunday, Jan 28, 2024 - 04:23 PM (IST)
ਜੀਂਦ- ਹਰਿਆਣਾ ਦੇ ਜੀਂਦ ਤੋਂ ਆਮ ਆਦਮੀ ਪਾਰਟੀ (ਆਪ) ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਬਦਲਾਵ ਰੈਲੀ 'ਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ। ਕਿਸਾਨ ਸੈੱਲ ਦੇ ਵਰਕਰਾਂ ਨੇ ਕੇਜਰੀਵਾਲ ਦਾ ਹੱਲ ਦੇ ਕੇ ਸੁਆਗਤ ਕੀਤਾ। ਕੇਜਰੀਵਾਲ ਨੇ ਕਿਹਾ,''ਅੱਜ ਪੂਰੇ ਹਰਿਆਣਾ ਅੰਦਰ ਸਭ ਤੋਂ ਵੱਡਾ ਸੰਗਠਨ ਆਮ ਆਦਮੀ ਪਾਰਟੀ ਦਾ ਹੈ। ਇੰਨਾ ਭਾਜਪਾ, ਕਾਂਗਰਸ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦਾ ਵੀ ਨਹੀਂ ਹੈ। ਹਰ ਪਿੰਡ ਦੇ ਅੰਦਰ 15 ਤੋਂ 20 ਲੋਕਾਂ ਦੀ ਕਮੇਟੀ ਤਿਆਰ ਹੋ ਚੁੱਕੀ ਹੈ। ਪੂਰੇ ਹਰਿਆਣਾ ਅੰਦਰ ਸਵਾ ਲੱਖ ਅਹੁਦਾ ਅਧਿਕਾਰੀ ਬਣ ਚੁੱਕੇ ਹਨ।'' ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੇ ਅੰਦਰ ਇੰਨੇ ਲੋਕ ਦੁੱਖੀ ਹਨ, 75 ਸਾਲਾਂ 'ਚ ਜਿੰਨੀਆਂ ਵੀ ਪਾਰਟੀਆਂ ਆਈਆਂ, ਇਨ੍ਹਾਂ ਨੇ ਆਪਣਾ ਘਰ ਭਰਿਆ ਹੈ। ਅੱਜ ਲੋਕਾਂ ਨੂੰ ਇਕ ਹੀ ਪਾਰਟੀ 'ਤੇ ਭਰੋਸਾ ਹੈ, ਉਹ ਹੈ ਆਮ ਆਦਮੀ ਪਾਰਟੀ।
ਪੜ੍ਹੇ-ਲਿਖੇ ਨੂੰ ਦਿਓ ਵੋਟ
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਲੋਕ ਖ਼ੁਸ਼ ਰਹਿੰਦੀ ਹੈ। ਹਰਿਆਣਾ ਵਾਲੇ ਲੋਕਾਂ ਦੀ ਕੀ ਗਲਤੀ ਹੈ। ਹੁਣ ਹਰਿਆਣਾ ਬਦਲਾਵ ਮੰਗ ਰਿਹਾ ਹੈ। ਅਸੀਂ ਭਾਜਪਾ-ਕਾਂਗਰਸ ਵਰਗੀਆਂ ਵੱਡੀਆਂ ਪਾਰਟੀਆਂ ਨੂੰ ਹਰਾ ਦਿੱਤਾ। ਦਿੱਲੀ ਅਤੇ ਪੰਜਾਬ ਤੋਂ ਬਾਅਦ ਹਰਿਆਣਾ ਵਾਲੇ ਵੀ ਆਪਣੇ ਬਿਜਲੀ ਦੇ ਬਿੱਲ ਜ਼ੀਰੋ ਕਰ ਲਵੋ। ਉਨ੍ਹਾਂ ਕਿਹਾ ਕਿ ਮੇਰੀ ਡਿਗਰੀ ਫਰਜ਼ੀ ਨਹੀਂ ਹੈ। ਮੇਰੀ ਅਸਲੀ ਡਿਗਰੀ ਹੈ। ਮੈਂ ਪੜ੍ਹਿਆ ਲਿਖਿਆ ਹਾਂ। ਇਸ ਵਾਰ ਪੜ੍ਹੇ-ਲਿਖੇ ਨੂੰ ਵੋਟ ਦੇਣਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਖੱਟੜ ਸਾਹਿਬ ਦੀ ਤਰ੍ਹਾਂ ਨਹੀਂ ਹਾਂ ਕਿ ਇੱਥੇ ਦੇ ਬੱਚਿਆਂ ਨੂੰ ਇਜ਼ਰਾਈਲ ਭੇਜ ਰਹੇ ਹਾਂ। ਸਾਡੇ ਬੱਚਿਆਂ ਨੂੰ ਮਰਨ ਲਈ ਭੇਜ ਰਹੇ ਹੋ। ਤੁਸੀਂ ਨੌਕਰੀ ਨਹੀਂ ਦੇ ਸਕਦੇ ਤਾਂ ਕੁਰਸੀ ਛੱਡ ਦਿਓ, ਅਸੀਂ ਨੌਕਰੀ ਦੇਵਾਂਗੇ। ਤੁਸੀਂ ਅਜਿਹੇ ਲੋਕਾਂ ਨੂੰ ਸੱਤਾ 'ਚ ਕਿਉਂ ਬਿਠਾਇਆ ਹੈ, ਜੋ ਨੌਕਰੀ ਨਹੀਂ ਦੇ ਸਕਦੇ। ਅਜਿਹੇ ਲੋਕਾਂ ਨੂੰ ਸੱਤਾ 'ਚ ਬਿਠਾਓ, ਜੋ ਲੋਕ ਨੌਕਰੀ ਦੇ ਸਕਦੇ ਹਨ। ਅੱਜ ਭਾਜਪਾ ਨੂੰ ਸਭ ਤੋਂ ਵੱਡਾ ਖ਼ਤਰਾ ਆਮ ਆਦਮੀ ਹੈ। ਅਸੀਂ ਦੇਸ਼ ਦੀ ਸਥਿਤੀ ਨੂੰ ਸੁਧਾਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਮੁਫ਼ਤ ਬਿਜਲੀ ਦੇਣਾ ਚਾਹੁੰਦੇ ਹਾਂ। ਅਸੀਂ ਤੁਹਾਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਚਾਹੁੰਦੇ ਹਾਂ, ਇਸ ਲਈ ਇਹ ਸਾਡੇ ਪਿੱਛੇ ਪਏ ਹਨ। ਜਦੋਂ ਤੋਂ ਅਸੀਂ ਰਾਜਨੀਤੀ 'ਚ ਆਏ ਹਾਂ, ਉਦੋਂ ਤੋਂ ਇਹ ਸਾਡੇ ਪਿੱਛੇ ਪਏ ਹਨ। ਇਨ੍ਹਾਂ ਨੇ 'ਆਪ' ਦੇ ਸਭ ਤੋਂ ਜ਼ਿਆਦਾ ਨੇਤਾ ਜੇਲ੍ਹ 'ਚ ਸੁੱਟ ਦਿੱਤੇ ਹਨ। ਅਸੀਂ ਦਿੱਲੀ 'ਚ ਬਿਜਲੀ, ਪਾਣੀ, ਸੜਕਾਂ, ਹਸਪਤਾਲ ਸਭ ਕੁਝ ਠੀਕ ਕਰ ਦਿੱਤਾ ਤਾਂ ਇਹ ਮੇਰੇ ਪਿੱਛੇ ਪੈ ਗਏ। ਹੁਣ ਇਹ ਮੇਰੇ ਕੰਮ ਰੋਕਣ ਲੱਗੇ।
ਇਹ ਵੀ ਪੜ੍ਹੋ : ਜੀਂਦ 'ਚ ਗਰਜੇ CM ਭਗਵੰਤ ਮਾਨ, ਭਾਜਪਾ 'ਤੇ ਨਿਸ਼ਾਨੇ ਸਾਧ ਬੋਲੇ, ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ
5 ਮੰਗਾਂ ਪੂਰੀਆਂ ਹੋਣ 'ਤੇ ਛੱਡ ਦੇਵਾਂਗਾ ਰਾਜਨੀਤੀ
ਉਨ੍ਹਾਂ ਕਿਹਾ ਮੈਂ ਹਰਿਆਣਾ ਦਾ ਪੁੱਤ ਹਾਂ, ਡਰਨ ਵਾਲਾ ਨਹੀਂ ਹਾਂ। ਇਹ ਹਰਿਆਣਾ ਵਾਲਿਆਂ ਨੂੰ ਡਰਾਉਣਗੇ ਕੀ? ਉਨ੍ਹਾਂ ਕਿਹਾ ਕਿ ਮੇਰੀਆਂ 5 ਮੰਗਾਂ ਹਨ, ਜੋ ਤੁਸੀਂ ਪੂਰੀਆਂ ਕਰ ਦਿਓ, ਮੈਂ ਰਾਜਨੀਤੀ ਛੱਡ ਦੇਵਾਂਗਾ। 140 ਕਰੋੜ ਲੋਕਾਂ ਵਲੋਂ ਮੰਗ ਕਰਦਾ ਹਾਂ ਕਿ ਸਾਰਿਆਂ ਲਈ ਸਮਾਨ ਸਿੱਖਿਆ ਕਰ ਦਿਓ। ਦੂਜੀ ਮੰਗ ਪੂਰੇ ਦੇਸ਼ ਅੰਦਰ ਸਾਰਿਆਂ ਲਈ ਚੰਗਾ ਅਤੇ ਮੁਫ਼ਤ ਇਲਾਜ ਕਰ ਦਿਓ, ਮੈਂ ਰਾਜਨੀਤੀ ਛੱਡ ਦੇਵਾਂਗਾ। ਸਾਰੇ ਦੇਸ਼ 'ਚ ਮੁਹੱਲਾ ਕਲੀਨਿਕ ਖੋਲ੍ਹ ਦਿਓ। ਤੀਜੀ ਅੱਜ ਮਹਿੰਗਾਈ ਦਾ ਇੰਨਾ ਬੁਰਾ ਹਾਲ ਹੋ ਗਿਆ ਹੈ ਕਿ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਤਿੰਨ ਹਜ਼ਾਰ ਰੁਪਏ ਬਿਜਲੀ ਦਾ ਬਿੱਲ ਆ ਜਾਂਦਾ ਹੈ। ਗੈਸ ਦੇ ਸਿਲੰਡਰ 'ਤੇ ਹੀ ਖਰਚ ਹੋ ਜਾਂਦਾ ਹੈ। ਉਸ ਤੋਂ ਬਾਅਦ ਕੁਝ ਬਚਦਾ ਹੀ ਨਹੀਂ ਹੈ। ਮਹਿੰਗਾਈ ਘੱਟ ਹੋ ਸਕਦੀ ਹੈ, ਇਹ ਮੈਂ ਸਾਬਿਤ ਕਰ ਦੇਵਾੰਗਾ। ਮਹਿੰਗਾਈ ਆਪਣੇ ਆਪ ਨਹੀਂ ਹੋ ਰਹੀ ਹੈ, ਇਹ ਸਰਕਾਰ ਦੀ ਯੋਜਨਾ ਹੈ। ਚੌਥੀ ਮੰਗ ਹਰ ਬੱਚੇ ਨੂੰ ਹਰ ਨੌਜਵਾਨ ਨੂੰ ਰੁਜ਼ਗਾਰ ਦੇ ਦਿਓ। 5ਵੀਂ ਮੰਗ ਇਸ ਦੇਸ਼ ਦੇ ਅੰਦਰ ਬਿਜਲੀ ਮੁਫ਼ਤ ਕਰ ਦਿਓ। 24 ਘੰਟੇ ਸਪਲਾਈ ਕਰ ਦਿਓ, ਮੈਂ ਰਾਜਨੀਤੀ ਛੱਡ ਦੇਵਾਂਗਾ। ਤੁਸੀਂ ਤਾਂ ਕਰੋਗੇ ਨਹੀਂ ਜੋ ਕਰਨਗੇ ਉਨ੍ਹਾਂ ਨੂੰ ਜੇਲ੍ਹ 'ਚ ਸੁੱਟ ਦੇਵੋਗੇ। ਕੇਜਰੀਵਾਲ ਨੇ ਕਿਹਾ ਕਿ ਅਸੀਂ 'ਇੰਡੀਆ' ਗਠਜੋੜ ਨਾਲ ਸੀਟ ਸ਼ੇਅਰਿੰਗ ਕਰ ਕੇ ਚੋਣ ਲੜਾਂਗੇ। ਅਸੀਂ ਹਰਿਆਣਾ ਵਿਧਾਨ ਸਭਾ 'ਚ 90-90 ਸੀਟਾਂ 'ਤੇ ਚੋਣ ਲੜਾਂਗੇ। ਅਕਤੂਬਰ 'ਚ ਚੋਣਾਂ ਹਨ, ਇਨ੍ਹਾਂ 90 ਸੀਟਾਂ 'ਤੇ 'ਆਪ' ਦੇ ਉਮੀਦਵਾਰਾਂ ਨੂੰ ਜਿਤਾਉਣਾ ਹੈ। ਦਿੱਲੀ ਸੁਧਰ ਰਹੀ ਹੈ, ਪੰਜਾਬ ਸੁਧਰ ਰਿਹਾ ਹੈ, ਅਜਿਹੇ 'ਚ ਹਰਿਆਣਾ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਹਰਿਆਣਾ ਦੇ ਪੁੱਤ ਨੂੰ ਜਿਤਾਉਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8