ਰਾਜ ਸਭਾ ’ਚ ਗਰਜੇ ਹਰਭਜਨ ਸਿੰਘ, ਅਫ਼ਗਾਨਿਸਤਾਨ 'ਚ ਸਿੱਖਾਂ 'ਤੇ ਹੋ ਰਹੇ ਹਮਲਿਆਂ ਦਾ ਮੁੱਦਾ ਚੁੱਕਿਆ

Wednesday, Aug 03, 2022 - 01:55 PM (IST)

ਨੈਸ਼ਨਲ ਡੈਸਕ– ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਰਾਜ ਸਭਾ ’ਚ ਅੱਜ ਯਾਨੀ ਕਿ ਬੁੱਧਵਾਰ ਨੂੰ ਅਫ਼ਗਾਨਿਸਤਾਨ ’ਚ ਗੁਰਦੁਆਰਿਆਂ ਅਤੇ ਸਿੱਖਾਂ ’ਤੇ ਹੋ ਰਹੇ ਹਮਲਿਆਂ ਦਾ ਮੁੱਦਾ ਚੁੱਕਿਆ। ਹਰਭਜਨ ਨੇ ਸਿਫਰ ਕਾਲ ’ਚ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਇਕ ਸਿੱਖ ਦੀ ਪਛਾਣ ’ਤੇ ਹਮਲਾ ਹੈ। ਇਸ ਤਰ੍ਹਾਂ ਦੇ ਹਮਲੇ ਸਾਨੂੰ ਕਈ ਸਵਾਲ ਕਰਨ ਲਈ ਮਜਬੂਰ ਕਰ ਦਿੰਦੇ ਹਨ ਕਿ ਅਜਿਹੇ ਹਮਲੇ ਸਾਡੇ ’ਤੇ ਹੀ ਕਿਉਂ? ਕਿਉਂ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ? 

ਇਹ ਵੀ ਪੜ੍ਹੋ- ਮੰਕੀਪਾਕਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਅਲਰਟ, ਹੁਣ ਤੱਕ ਮਿਲੇ ਕੁੱਲ 3 ਮਰੀਜ਼

ਹਰਭਜਨ ਨੇ ਕਿਹਾ ਦੁਨੀਆ ਭਰ ਦੇ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਕੋਵਿਡ ਮਹਾਮਾਰੀ ਦੌਰਾਨ ਸਿੱਖਾਂ ਨੇ ਲੰਗਰ ਹੀ ਨਹੀਂ ਸਗੋਂ ਆਕਸੀਜਨ ਵੀ ਲੋਕਾਂ ਨੂੰ ਮੁਹੱਈਆ ਕਰਵਾਈ ਸੀ। ਸਿੱਖ ਹਮੇਸ਼ਾ ਅੱਗੇ ਰਿਹਾ ਹੈ। ਸਿੱਖ ਭਾਈਚਾਰਾ, ਭਾਰਤ ਅਤੇ ਹੋਰ ਦੇਸ਼ਾਂ ਵਿਚਾਲੇ ਸਬੰਧਾਂ ’ਚ ਮਜ਼ਬੂਤ ਕੜੀ ਰਿਹਾ ਹੈ ਅਤੇ ਆਪਣੇ ਸਾਹਸ ਅਤੇ ਸਖ਼ਤ ਮਿਹਨਤ ਕਰ ਕੇ ਜਾਣੇ ਜਾਂਦੇ ਹਨ। ਇਹ ਸਭ ਹੋਣ ਦੇ ਬਾਵਜੂਦ ਸਾਡੇ ਨਾਲ ਅਜਿਹਾ ਸਲੂਕ ਕਿਉਂ?

ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਤੋਂ ਬੱਚਿਆਂ ਸਮੇਤ 30 ਸਿੱਖ ਫਾਈਲਟ ਤੋਂ ਪਰਤ ਰਹੇ ਭਾਰਤ

ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ 18 ਜੂਨ 2022 ਨੂੰ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ‘ਕਰਤਾ ਪਰਵਾਨ ਗੁਰਦੁਆਰਾ’ ਸਾਹਿਬ ’ਚ ਕਈ ਧਮਾਕੇ ਹੋਏ। ਅੱਤਵਾਦੀਆਂ ਨੇ ਗੁਰਦੁਆਰਾ ਸਾਹਿਬ ਕੰਪਲੈਕਸ ਨੇੜੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ। ਇਸ ਤੋਂ ਇਲਾਵਾ 25 ਮਾਰਚ 2020 ਨੂੰ ਅੱਤਵਾਦੀਆਂ ਨੇ ਕਾਬੁਲ ਦੇ ਗੁਰਦੁਆਰੇ ’ਤੇ ਹਮਲਾ ਕੀਤਾ, ਜਿਸ ’ਚ ਬੱਚਿਆਂ ਸਮੇਤ 25 ਸਿੱਖਾਂ ਦੀ ਮੌਤ ਹੋਈ। ਸਾਲ 2018 ’ਚ ਜਲਾਲਾਬਾਦ ਸ਼ਹਿਰ ’ਚ ਵੀ ਅਜਿਹੇ ਹਮਲੇ ਹੋਏ।

ਹਰਭਜਨ ਨੇ ਅੱਗੇ ਕਿਹਾ ਕਿ ਅਫ਼ਗਾਨਿਸਤਾਨ ਕਦੇ ਹਜ਼ਾਰਾਂ ਸਿੱਖਾਂ ਅਤੇ ਹਿੰਦੂਆਂ ਦਾ ਘਰ ਸੀ। ਦਹਾਕਿਆਂ ਦੇ ਸੰਘਰਸ਼ ਕਾਰਨ ਇਹ ਗਿਣਤੀ ਬਹੁਤ ਘੱਟ ਰਹਿ ਗਈ ਹੈ। 1980 ਦੇ ਦਹਾਕੇ ’ਚ ਅਫ਼ਗਾਨਿਸਤਾਨ ’ਚ 2 ਲੱਖ ਦੇ ਕਰੀਬ ਸਿੱਖ ਅਤੇ ਹਿੰਦੂ ਰਹਿੰਦੇ ਸਨ। 1990 ਦੇ ਦਹਾਕੇ ਦੀ ਸ਼ੁਰੂਆਤ ’ਚ ਇਹ ਅੰਕੜਾ ਡਿੱਗ ਗਿਆ। ਅਫ਼ਗਾਨਿਸਤਾਨ ਦੇ ਸੱਤਾ ’ਚ ਵਾਪਸੀ ਮਗਰੋਂ 300 ਸਿੱਖ ਹੋਰ ਘੱਟ ਹੋ ਗਏ, ਹੁਣ ਸਿਰਫ਼ ਉੱਥੇ 250 ਦੇ ਲੱਗਭਗ ਸਿੱਖ ਬਚੇ ਹਨ।ਇਹ ਵੀ

ਪੜ੍ਹੋ- ਸੰਤ ਸੀਚੇਵਾਲ ਨੇ ਰਾਜ ਸਭਾ 'ਚ ਚੁੱਕਿਆ ਮੀਂਹ ਪ੍ਰਭਾਵਿਤ ਪਿੰਡਾਂ ਦਾ ਮੁੱਦਾ, ਸਪੀਕਰ ਨੇ ਕੀਤੀ ਸ਼ਲਾਘਾ

 


Tanu

Content Editor

Related News