ਵਿਧਾਨ ਸਭਾ ਪ੍ਰਧਾਨ ਨੇ 'ਆਪ' ਵਿਧਾਇਕ ਸੰਦੀਪ ਕੁਮਾਰ ਨੂੰ ਐਲਾਨਿਆ ਅਯੋਗ

08/20/2019 7:12:15 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੀਪ ਕੁਮਾਰ ਨੂੰ ਦਿੱਲੀ ਵਿਧਾਨ ਸਭਾ ਦੇ ਪ੍ਰਧਾਨ ਰਾਮ ਨਿਵਾਸ ਗੋਇਲ ਨੇ ਅਯੋਗ ਐਲਾਨ ਕਰ ਦਿੱਤਾ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਸੰਦੀਪ ਕੁਮਾਰ ਖਿਲਾਫ ਵਿਧਾਨ ਸਭਾ 'ਚ ਪਟੀਸ਼ਨ ਦਾਇਰ ਕੀਤੀ ਸੀ।

ਸੰਦੀਪ ਕੁਮਾਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਿਛਲੀ ਵਿਧਾਨ ਸਭਾ ਚੋਣ 'ਚ ਬੀ.ਐੱਸ.ਸੀ. ਲਈ ਕੰਮ ਕੀਤਾ। ਪਾਰਟੀ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੋਣ ਕਾਰਨ ਆਮ ਆਦਮੀ ਪਾਰਟੀ ਦੀ ਸ਼ਿਕਾਇਤ 'ਤੇ ਸਪੀਕਰ ਨੇ ਇਹ ਫੈਸਲਾ ਸੁਣਾਇਆ ਹੈ। ਇਸ ਤਰ੍ਹਾਂ ਹੁਣ ਤਕ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕਾਂ ਦੀ ਮੈਂਬਰਸ਼ਿਪ ਖਤਮ ਕੀਤੀ ਜਾ ਚੁੱਕੀ ਹੈ। ਬਾਕੀ ਤਿੰਨ ਹਨ ਗਾਂਧੀ ਨਗਰ ਤੋਂ ਅਨਿਲਲ ਵਾਜਪੇਈ, ਕਰਾਵਲ ਨਗਰ ਤੋਂ ਕਪਿਲ ਮਿਸ਼ਰਾ ਤੇ ਬਿਜਵਾਸਨ ਤੋਂ ਦੇਵੇਂਦਰ ਸਹਰਾਵਤ 'ਤੇ ਸਪੀਕਰ ਰਾਮਨਿਵਾਸ ਗੋਇਲ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਇਆ।

ਦੱਸ ਦਈਏ ਕਿ ਸੰਦੀਪ ਕੁਮਾਰ ਕੇਜਰੀਵਾਲ ਸਰਕਾਰ 'ਚ ਮੰਤਰੀ ਰਹਿ ਚੁੱਕੇ ਹਨ। ਉਹ ਖਾਦ ਸਪਲਾਈ ਮੰਤਰੀ ਸਨ ਪਰ ਇਕ ਸੈਕਸ ਸਕੈਂਡਲ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਵੱਖ ਹੋਣਾ ਪਿਆ ਸੀ। ਇਕ ਮਹਿਲਾ ਦਾ ਰਾਸ਼ਨ ਕਾਰਡ ਬਣਾਉਣ ਦਾ ਵਾਅਦਾ ਕਰਕੇ ਉਨ੍ਹਾਂ ਨੇ ਮਹਿਲਾ ਨਾਲ ਰੇਪ ਕੀਤਾ ਸੀ। ਇਸ ਕਾਂਡ ਦੀ ਸੀਡੀ ਵਾਇਰਲ ਹੋ ਗਈ ਸੀ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ।


Inder Prajapati

Content Editor

Related News