'ਆਪ' ਵਿਧਾਇਕ ਤੇ ਉਸ ਦੀ ਪਤਨੀ ਵੱਲੋਂ ਪ੍ਰਿੰਸੀਪਲ ਨਾਲ ਕੁੱਟਮਾਰ, ਅਦਾਲਤ ਨੇ ਠਹਿਰਾਇਆ ਦੋਸ਼ੀ
Sunday, Apr 30, 2023 - 04:30 AM (IST)
ਨਵੀਂ ਦਿੱਲੀ (ਭਾਸ਼ਾ): ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਅਬਦੁਲ ਰਹਿਮਾਨ ਨੂੰ 2009 ਵਿਚ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਧਮਕਾਉਣ ਤੇ ਮਾਰਕੁੱਟ ਕਰਨ ਦਾ ਦੋਸ਼ੀ ਠਹਿਰਾਇਆ।
ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਮੁੜ ਘੁਸਪੈਠ ਦੀ ਕੋਸ਼ਿਸ਼! POK ਦੇ 2 ਘੁਸਪੈਠੀਏ ਚੜ੍ਹੇ ਫ਼ੌਜ ਦੇ ਅੜਿੱਕੇ
ਵਧੀਕ ਮੁੱਖ ਮੈਟਰੋਪੋਲਿਟਨ ਮੈਜੀਸਟ੍ਰੇਟ ਹਰਜੀਤ ਸਿੰਘ ਜਸਪਾਲ ਨੇ ਮਾਮਲੇ ਵਿਚ ਵਿਧਾਇਕ ਦੀ ਪਤਨੀ ਆਸਮਾ ਨੂੰ ਵੀ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇਸਤਗਾਸਾ ਧਿਰ ਨੇ ਮਾਮਲੇ ਨੂੰ ਬਿਨਾ ਕਿਸੇ ਸ਼ੱਕ ਦੇ ਦੋਸ਼ਾਂ ਨੂੰ ਸਫ਼ਲਤਾਪੂਰਵਕ ਸਾਬਿਤ ਕਰ ਦਿੱਤਾ ਹੈ। ਜੱਜ ਨੇ ਕਿਹਾ, "ਇਸਤਗਾਸਾ ਧਿਰ ਨੇ ਮੁਲਜ਼ਮ ਆਸਮਾ ਦੇ ਖ਼ਿਲਾਫ਼ ਬਿਨਾ ਕਿਸੇ ਸ਼ੱਕ ਦੇ ਦੋਸ਼ਾਂ ਨੂੰ ਸਫ਼ਲਤਾਪੂਰਵਕ ਸਾਬਿਤ ਕਰ ਦਿੱਤਾ ਹੈ ਕਿ ਉਸ ਨੇ ਇਕ ਲੋਕ ਸੇਵਕ ਦੇ ਕੰਮਾਂ ਵਿਚ ਅੜਿੱਕਾ ਪਾਇਆ।"
ਇਹ ਖ਼ਬਰ ਵੀ ਪੜ੍ਹੋ - ਰਾਮ ਰਹੀਮ ਨੇ ਸੁਨਾਰੀਆ ਜੇਲ੍ਹ 'ਚੋਂ ਲਿਖੀ ਚਿੱਠੀ, ਸੰਗਤ ਨੂੰ ਕਹੀਆਂ ਇਹ ਗੱਲਾਂ
ਇਸਤਗਾਸਾ ਧਿਰ ਮੁਤਾਬਕ, ਆਸਮਾ ਨੇ 4 ਫ਼ਰਵਰੀ 2009 ਨੂੰ ਸ਼ਿਕਾਇਤਕਰਤਾ ਨੂੰ ਥੱਪੜ ਮਾਰਿਆ ਸੀ, ਉਸ ਵੇਲੇ ਉਹ ਦਿੱਲੀ ਦੇ ਜ਼ਾਫ਼ਰਾਬਾਦ ਇਲਾਕੇ ਵਿਚ ਸਥਿਤ ਐੱਸ.ਕੇ.ਵੀ. ਸਕੂਲ ਵਿਚ ਪ੍ਰਿੰਸੀਪਲ ਵਜੋਂ ਕੰਮ ਕਰ ਰਹੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।