ਦੰਗਾ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਆਪ ਸਰਕਾਰ ਕਰ ਰਹੀ ਹੈ ਕੋਸ਼ਿਸ਼ਾਂ : ਕੇਜਰੀਵਾਲ

Monday, Mar 02, 2020 - 02:29 AM (IST)

ਦੰਗਾ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਆਪ ਸਰਕਾਰ ਕਰ ਰਹੀ ਹੈ ਕੋਸ਼ਿਸ਼ਾਂ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉੱਤਰ ਪੂਰਬੀ ਦਿੱਲੀ ’ਚ ਫਿਰਕੂ ਦੰਗਿਆਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਬਿਹਤਰ ਕੋਸ਼ਿਸ਼ਾਂ ਕਰ ਰਹੀ ਹੈ। ਆਪਣੇ ਟਵੀਟ ’ਚ ਕੇਜਰੀਵਾਲ ਨੇ ਕਿਹਾ ਕਿ ਉਹ ਜਾਤੀ ਤੌਰ ’ਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਰ ਇਕ ਲੋੜਵੰਦ ਵਿਅਕਤੀ ਤੱਕ ਰਾਹਤ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਲੋਕ ਆਪਣੇ ਘਰਾਂ ਨੂੰ ਮੁੜਨ, ਜਿੱਥੇ ਉਨ੍ਹਾਂ ਦੇ ਗੁਆਂਢੀ ਉਨ੍ਹਾਂ ਦਾ ਸਵਾਗਤ ਕਰਨ। ਐਤਵਾਰ ਨੂੰ ਉੱਤਰ ਪੂਰਬੀ ਦਿੱਲੀ ’ਚ ਸਥਿਤੀ ਆਮ ਵਰਗੀ ਰਹੀ। ਇਲਾਕੇ ’ਚ ਵੱਡੇ ਪੈਮਾਨੇ ’ਤੇ ਪੁਲਸ ਦਸਤੇ ਤਾਇਨਾਤ ਹਨ। ਉੱਤਰੀ ਪੂਰਬੀ ਦਿੱਲੀ ’ਚ ਹੋਏ ਫਿਰਕੂ ਫਸਾਦਾਂ ’ਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਵੱਡੇ ਪੈਮਾਨੇ ’ਚ ਜਾਇਦਾਦ ਦਾ ਨੁਕਸਾਨ ਹੋਇਆ ਹੈ।


author

Inder Prajapati

Content Editor

Related News