''ਆਪ'' ਨੇ ਅਰਵਿੰਦ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਕੀਤੀ ਮੰਗ
Friday, Sep 20, 2024 - 02:05 PM (IST)
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਵਲੋਂ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਮੰਗ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਰਾਸ਼ਟਰੀ ਪਾਰਟੀ ਦੇ ਕਨਵੀਨਰ ਵਜੋਂ ਇਸ ਦੇ ਹੱਕਦਾਰ ਹਨ। ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਾਰਟੀ ਇਸ ਸਬੰਧੀ ਸਬੰਧਤ ਮੰਤਰਾਲੇ ਨੂੰ ਪੱਤਰ ਲਿਖੇਗੀ।
ਇਹ ਵੀ ਪੜ੍ਹੋ - Online ਗੇਮ 'ਚ ਗਵਾ 'ਤੇ 96 ਲੱਖ, ਹੁਣ ਪਰਿਵਾਰ ਨੇ ਵੀ ਮੋੜ ਲਿਆ ਮੂੰਹ, ਨੌਜਵਾਨ ਨੇ ਰੋ-ਰੋ ਦੱਸੀ ਹੱਡੀ ਬੀਤੀ
ਉਹਨਾਂ ਨੇ ਕਿਹਾ ਉਮੀਦ ਹੈ ਕਿ ਸਾਨੂੰ ਇਸ ਲਈ ਕਾਨੂੰਨੀ ਲੜਾਈ ਲੜਨ ਦੀ ਲੋੜ ਨਹੀਂ ਪਵੇਗੀ। ਕੇਜਰੀਵਾਲ ਨੇ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਉਹ ਆਪਣੀ ਸਰਕਾਰੀ ਰਿਹਾਇਸ਼ ਛੱਡ ਦੇਣਗੇ। ਰਾਘਵ ਚੱਢਾ ਨੇ ਕਿਹਾ, 'ਉਹਨਾਂ ਦੇ ਕੋਲ ਨਾ ਤਾਂ ਕੋਈ ਜਾਇਦਾਦ ਹੈ ਅਤੇ ਨਾ ਹੀ ਆਪਣਾ ਘਰ। ਇੱਕ ਰਾਸ਼ਟਰੀ ਪਾਰਟੀ ਦੇ ਕਨਵੀਨਰ ਹੋਣ ਦੇ ਨਾਤੇ ਉਹ ਸਰਕਾਰੀ ਰਿਹਾਇਸ਼ ਦੇ ਹੱਕਦਾਰ ਹਨ। ਕੇਂਦਰ ਨੂੰ ਉਨ੍ਹਾਂ ਨੂੰ ਇਹ ਦੇਣਾ ਚਾਹੀਦਾ ਹੈ।'
ਇਹ ਵੀ ਪੜ੍ਹੋ - ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8