''ਆਪ'' ਦਾ ਪ੍ਰਦਰਸ਼ਨ: ਸੋਮਨਾਥ ਭਾਰਤੀ ਸਣੇ ਹਿਰਾਸਤ ''ਚ ਲਏ ਗਏ ਕਈ ਨੇਤਾ

03/26/2024 2:24:35 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਪ੍ਰਦਰਸ਼ਨ ਲਈ ਇੱਥੇ ਪਟੇਲ ਚੌਕ 'ਤੇ ਇਕੱਠੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਕਈ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਗਿਆ। ਪੰਜਾਬ ਸਰਕਾਰ 'ਚ ਮੰਤਰੀ ਹਰਜੋਤ ਸਿੰਘ ਬੈਂਸ ਅਤੇ 'ਆਪ' ਨੇਤਾ ਸੋਮਨਾਥ ਭਾਰਤੀ ਸਣੇ ਪਾਰਟੀ ਦੇ ਸੈਂਕੜੇ ਮੈਂਬਰਾਂ ਨੂੰ ਪੁਲਸ ਨੇ ਮੰਗਲਵਾਰ ਨੂੰ ਹਿਰਾਸਤ 'ਚ ਲਿਆ। 'ਇਕਲਾਬ ਜ਼ਿੰਦਾਬਾਦ' ਅਤੇ 'ਕੇਜਰੀਵਾਲ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਹੋਏ 'ਆਪ' ਦੇ ਵਰਕਰ ਅਤੇ ਨੇਤਾ ਸਮੂਹ ਵਿਚ ਇਲਾਕੇ ਦੇ ਮੈਟਰੋ ਸਟੇਸ਼ਨ ਪਹੁੰਚੇ। 'ਆਪ' ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ਨੂੰ ਘੇਰਨ ਲਈ ਮਾਰਚ ਦਾ ਸੱਦਾ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖੇਤਰ 'ਚ ਕ੍ਰਿਮੀਨਲ ਪ੍ਰੋਸੀਜਰ ਕੋਡ (CrPC) ਦੀ ਧਾਰਾ-144 ਤਹਿਤ ਕਰਫਿਊ ਲਾਗੂ ਹੈ ਅਤੇ ਪੁਲਸ ਕਿਸੇ ਨੂੰ ਵੀ ਇਕੱਠੇ ਹੋਣ ਦੀ ਆਗਿਆ ਨਹੀਂ ਦੇ ਸਕਦੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੁਲਸ ਨੇ ਮੰਤਰੀ ਹਰਜੋਤ ਬੈਂਸ ਨੂੰ ਹਿਰਾਸਤ ’ਚ ਲਿਆ

ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 21 ਮਾਰਚ ਨੂੰ ਹੁਣ ਰੱਦ ਕੀਤੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਉਹ 28 ਮਾਰਚ ਤੱਕ ਏਜੰਸੀ ਦੀ ਹਿਰਾਸਤ ਵਿਚ ਹੈ। ਉਸ 'ਤੇ ਨੀਤੀ ਬਣਾਉਣ ਦੌਰਾਨ ਕੁਝ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਦੀ ਕਥਿਤ ਸਾਜ਼ਿਸ਼ ਵਿਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਦੋਸ਼ ਹੈ। 'ਆਪ' ਦੇ ਸੀਨੀਅਰ ਨੇਤਾ ਭਾਰਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਭਾਰਤੀ ਨੇ ਕਿਹਾ ਕਿ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਦਿੱਲੀ ਪੁਲਸ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ 'ਆਪ' ਸਮਰਥਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਪਰ ਉਹ ਭਾਜਪਾ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੀ। ਪੰਜਾਬ ਦੀ ‘ਆਪ’ ਸਰਕਾਰ 'ਚ ਮੰਤਰੀ ਰਹੇ ਬੈਂਸ ਅਤੇ ਪਾਰਟੀ ਦੀ ਸੀਨੀਅਰ ਆਗੂ ਰੀਨਾ ਗੁਪਤਾ ਵੀ ਨਜ਼ਰਬੰਦ ਕੀਤੇ ਗਏ ਆਗੂਆਂ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਨੇ ED ਦੀ ਹਿਰਾਸਤ ਤੋਂ ਜਾਰੀ ਕੀਤਾ ਨਵਾਂ ਆਦੇਸ਼

ਪੁਲਸ ਨੇ ਲੋਕ ਕਲਿਆਣ ਮਾਰਗ ਇਲਾਕੇ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦੇ ਕਈ ਹੋਰ ਇਲਾਕਿਆਂ ਵਿਚ ਵੀ ਸੁਰੱਖਿਆ ਸਖ਼ਤ ਕੀਤੀ ਹੈ। ਪੁਲਸ ਨੇ ਆਪਣੇ ਕਰਮੀਆਂ ਦੇ ਨਾਲ-ਨਾਲ ਨੀਮ ਫ਼ੌਜੀ ਬਲਾਂ ਦੇ ਕਰਮੀਆਂ ਨੂੰ ਵੀ ਤਾਇਨਾਤ ਕੀਤਾ ਹੈ। ਨਵੀਂ ਦਿੱਲੀ ਪੁਲਸ ਡਿਪਟੀ ਕਮਿਸ਼ਨਰ (DSP) ਦੇਵੇਸ਼ ਕੁਮਾਰ ਨੇ ਕਿਹਾ ਕਿ ਧਰਨਾ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News