''ਆਪ'' ਦੇ ਚੰਦੇ ਨੂੰ ਲੱਗੇ ਚਾਰ ਚੰਨ

11/15/2019 10:42:17 PM

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦਾ ਫੰਡ 2017-18 ਦੇ 6.06 ਕਰੋੜ ਰੁਪਏ ਤੋਂ ਵੱਧ ਕੇ 2018-19 ਵਿਚ 10.11 ਕਰੋੜ ਰੁਪਏ ਹੋ ਗਿਆ ਹੈ। ਇਸ ਮਿਆਦ ਦੌਰਾਨ ਪਾਰਟੀ ਨੂੰ ਮਿਲੇ ਚੰਦੇ ਵਿਚ ਦੁੱਗਣਾ ਵਾਧਾ ਹੋਇਆ। ਚੋਣ ਕਮਿਸ਼ਨ ਨੂੰ ਸੌਂਪੇ ਗਏ ਪਾਰਟੀ ਦੇ ਸਾਲਾਨਾ ਲੇਖਾ ਪ੍ਰੀਖਿਆ ਖਾਤੇ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਮੁਤਾਬਕ ਚੰਦੇ ਦੇ ਮੱਦ ਵਿਚ ਪਾਰਟੀ ਦੀ ਆਮਦਨ 10.61 ਕਰੋੜ ਰੁਪਏ ਤੋਂ ਵੱਧ ਕੇ 19.31 ਕਰੋੜ ਰੁਪਏ ਹੋ ਗਈ ਹੈ। ‘ਆਪ’ ਦਾ ਚੋਣ ਖਰਚਾ ਵੀ 2017-18 ਦੇ 33.21 ਲੱਖ ਰੁਪਏ ਤੋਂ ਵੱਧ ਕੇ 2018-19 ਵਿਚ 4.30 ਕਰੋੜ ਰੁਪਏ ਹੋ ਗਿਆ। ਨਕਦ ਰਾਸ਼ੀ, ਬੈਂਕ ਬੱਚਤ ਖਾਤੇ ਅਤੇ ਚੈੱਕ ਦੇ ਰੂਪ ਵਿਚ ਰਕਮ 3.85 ਕਰੋੜ ਰੁਪਏ ਤੋਂ ਵੱਧ ਕੇ 7.94 ਕਰੋੜ ਰੁਪਏ ਹੋ ਗਈ। ‘ਆਪ’ਦਾ ਕੁਲ ਫੰਡ 2017-18 ਦੇ 6.06 ਕਰੋੜ ਰੁਪਏ ਤੋਂ 2018-19 ਵਿਚ ਵਧ ਕੇ 10.11 ਕਰੋੜ ਰੁਪਏ ਹੋ ਗਿਆ।


Inder Prajapati

Content Editor

Related News