ਸੰਸਦਾਂ ਮੈਂਬਰਾਂ ਨੂੰ ਨਹੀਂ ਮਿਲਣੀ ਚਾਹੀਦੀ ਤਨਖਾਹ : AAP

03/07/2018 9:15:49 PM

ਨਵੀਂ ਦਿੱਲੀ— ਦੇਸ਼ ਦੇ ਕੁੱਝ ਹਿੱਸਿਆ 'ਚ ਮੂਰਤੀ ਤੋੜਨ ਦਾ ਮਾਮਲਾ ਸੰਸਦ ਤਕ ਪਹੁੰਚ ਗਿਆ ਹੈ, ਜਿਸ ਕਾਰਨ ਰਾਜ ਸਭਾ 'ਚ ਅੱਜ ਖੂਬ ਹੰਗਾਮਾ ਹੋਇਆ, ਜਿਸ ਤੋਂ ਬਾਅਦ ਕਾਰਵਾਈ ਮੁਅੱਤਲ ਕਰ ਦਿੱਤੀ ਗਈ। ਇਸ ਵਿਚਾਲੇ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਸੀ ਕਿ ਜਿਸ ਦਿਨ ਸਦਨ ਦੀ ਕਾਰਵਾਈ ਮੁਅੱਤਲ ਹੋਵੇ ਉਸ ਦੀ ਦਿਨ ਸੰਸਦ ਮੈਂਬਰਾਂ ਨੂੰ ਭੱਤਾ ਨਾ ਦਿੱਤਾ ਜਾਵੇ। 'ਆਪ' ਦੇ ਰਾਜਸਭਾ ਮੈਂਬਰ ਸੰਜੈ ਸਿੰਘ ਨੇ ਇਸ ਮੁੱਦੇ 'ਤੇ ਸਪੀਕਰ ਐੱਮ ਵੈਂਕਈਆ ਨਾਇਡੂ ਨੂੰ ਅੱਜ ਪੱਤਰ ਲਿਖਿਆ।
ਆਮ ਆਦਮੀ ਸੰਸਦ ਦੇ ਮੈਂਬਰਾਂ ਵਲੋਂ 
ਪਾਰਟੀ ਦੇ ਦੋ ਹੋਰ ਮੈਂਬਰਾਂ ਐੱਨ. ਡੀ. ਗੁਪਤਾ ਅਤੇ ਸੁਸ਼ੀਲ ਗੁਪਤਾ ਦੇ ਦਸਤਖਤ ਵਾਲੇ ਪੱਤਰ 'ਚ ਸਿੰਘ ਨੇ ਕਿਹਾ ਕਿ ਉੱਚ ਸਦਨ 'ਚ ਜਨਤਾ ਮੁੱਦੇ 'ਤੇ ਪੱਤਰ ਦੌਰਾਨ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ, ਕਿਸਾਨਾਂ, ਵਪਾਰੀਆਂ ਅਤੇ ਆਮ ਆਦਮੀ ਨੂੰ ਸੰਸਦ ਮੈਂਬਰਾਂ ਤੋਂ ਉਮੀਦ ਹੁੰਦੀ ਹੈ ਕਿ ਸਦਨ 'ਚ ਉਨ੍ਹਾਂ ਦੇ ਮੁੱਦਿਆਂ 'ਤੇ ਚਰਚਾ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ ਪਰ ਪਿਛਲੇ ਤਿੰਨ ਦਿਨਾਂ ਤੋਂ ਸਦਨ 'ਚ ਕਾਰਵਾਈ ਨਹੀਂ ਹੋ ਰਹੀ ਹੈ।
'ਆਪ' ਆਗੂ ਨੇ ਇਸ ਸਥਿਤੀ ਨੂੰ ਦੁਖਦਾਈ ਦੱਸਦੇ ਹੋਏ ਕਿਹਾ ਕਿ ਬਿਨਾ ਕਾਰਵਾਈ ਵਾਲੇ ਦਿਨ ਸੰਸਦ ਮੈਂਬਰਾਂ ਦਾ ਜਨਤਾ ਦੇ ਪੈਸਿਆਂ ਤੋਂ ਤਨਖਾਹ ਲੈਣੀ ਬਿਲਕੁਲ ਗਲਤ ਹੈ। ਉਨ੍ਹਾਂ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਜਿਸ ਦਿਨ ਸਦਨ ਦੀ ਕਾਰਵਾਈ ਨਾ ਹੋਵੇ, ਉਸ ਦਿਨ ਮੈਂਬਰਾਂ ਨੂੰ ਮਿਲਣ ਵਾਲਾ ਭੱਤਾ ਨਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸ਼ੁਰੂ ਹੋਏ ਬਜਟ ਸੈਸ਼ਨ ਦੇ ਦੂਜੇ ਪੜਾਅ 'ਚ ਸੰਸਦ ਦੇ ਦੋਵਾਂ ਸਦਨਾਂ 'ਚ ਕਾਂਗਰਸ ਸਮੇਤ ਹੋਰ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵਾਈ 'ਚ ਰੁਕਾਵਟ ਪੈਦਾ ਹੁੰਦੀ ਹੈ।


Related News