''ਆਪ'' ਦੇ ਅਯੋਗ ਐਲਾਨੇ 20 ਵਿਧਾਇਕਾਂ ਦੀ ਤਨਖਾਹ ''ਤੇ ਲੱਗੀ ਰੋਕ

03/06/2018 10:01:28 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) 'ਚ ਮੁਨਾਫੇ ਦੇ ਅਹੁਦੇ ਲਈ ਅਯੋਗ ਐਲਾਨ ਕੀਤੇ ਗਏ 20 ਵਿਧਾਇਕਾਂ ਦੀਆਂ ਤਨਖਾਹਾਂ ਅਤੇ ਹੋਰ ਸਹੂਲਤਾਂ ਨੂੰ ਰੋਕ ਦਿੱਤਾ ਗਿਆ ਹੈ। ਵਿਧਾਨਸਭਾ ਪ੍ਰਧਾਨ ਰਾਮ ਨਿਵਾਸ ਗੋਇਲ ਨੇ ਮੰਗਲਵਾਰ ਨੂੰ ਦੱਸਿਆ ਕਿ ਚੋਣ ਕਮਿਸ਼ਨ ਨੇ ਜਿਨ੍ਹਾਂ 20 ਵਿਧਾਇਕਾਂ ਨੂੰ ਮੁਨਾਫਾ ਅਹੁਦੇ ਮਾਮਲੇ 'ਚ ਅਯੋਗ ਐਲਾਨ ਕੀਤਾ ਹੈ ਉਨ੍ਹਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਜਦੋਂ ਤੋਂ ਅਯੋਗ ਕਰਾਰ ਕੀਤਾ ਗਿਆ ਹੈ ਤਦ ਤੋਂ ਉਨ੍ਹਾਂ ਦੀ ਤਨਖਾਹ ਰੋਕ ਦਿੱਤੀ ਗਈ ਹੈ। ਵਿਧਾਇਕਾਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਅਯੋਗ ਵਿਧਾਇਕਾਂ ਨੂੰ ਸਕੱਤਰੇਤ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਦੂਜੀਆਂ ਸਹੂਲਤਾਂ ਨੂੰ ਵੀ ਰੋਕ ਦਿੱਤਾ ਗਿਆ ਹੈ।
ਵਿਧਾਇਕਾਂ ਨੂੰ ਤਨਖਾਹ ਅਤੇ ਹੋਰ ਭੱਤਿਆਂ 'ਚ ਪ੍ਰਤੀ ਮਹੀਨੇ ਕਰੀਬ 90 ਹਜ਼ਾਰ ਰੁਪਏ ਮਿਲਦੇ ਹਨ। ਚੋਣ ਕਮਿਸ਼ਨ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪ ਦੇ ਵਿਧਾਇਕ ਨੂੰ ਅਯੋਗ ਐਲਾਨ ਕੀਤਾ ਸੀ। ਇਹ ਮਾਮਲਾ ਫਿਲਹਾਲ ਦਿੱਲੀ ਹਾਈ ਕੋਰਟ 'ਚ ਵਿਚਾਰ ਅਧੀਨ ਹੈ।  


Related News