‘ਆਪਰੇਸ਼ਨ ਲੋਟਸ’ ’ਤੇ ਦਿੱਲੀ ’ਚ ਸਿਆਸਤ ਭਖੀ, CBI ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ‘ਆਪ’ ਵਿਧਾਇਕ

Wednesday, Aug 31, 2022 - 04:45 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ  ਕੁਝ ਵਿਧਾਇਕ ਅੱਜ ਯਾਨੀ ਕਿ ਬੁੱਧਵਾਰ ਨੂੰ ਸੀ. ਬੀ. ਆਈ. ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਗਏ ਹਨ। ਦਰਅਸਲ ਵਿਧਾਇਕ ਭਾਜਪਾ ਦੇ ‘ਆਪਰੇਸ਼ਨ ਲੋਟਸ’ ਨੂੰ ਲੈ ਕੇ ਆਪਣੀ ਗੱਲ ਸੀ. ਬੀ. ਆਈ. ਡਾਇਰੈਕਟਰ ਦੇ ਸਾਹਮਣੇ ਰੱਖਣ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ।  ਇਸ ਗੱਲ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੇ ਸਿੰਘ, ਦੁਰਗੇਸ਼ ਪਾਠਕ, ਆਤਿਸ਼ੀ ਸਮੇਤ ਹੋਰ ਵਿਧਾਇਕ ਸੀ. ਬੀ. ਆਈ. ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਗਏ ਹਨ।

ਇਹ ਵੀ ਪੜ੍ਹੋ- ਕੇਜਰੀਵਾਲ ਨੇ ਵਿਧਾਨ ਸਭਾ ’ਚ ਪੇਸ਼ ਕੀਤਾ ਭਰੋਸੇ ਦਾ ਮਤਾ, ਕਿਹਾ- BJP ਦਾ ‘ਆਪਰੇਸ਼ਨ ਕਮਲ’ ਫੇਲ੍ਹ

ਕੀ ਹੈ ਆਪਰੇਸ਼ਨ ਲੋਟਸ-

ਦੱਸ ਦੇਈਏ ਕਿ ਵਿਰੋਧੀ ਪਾਰਟੀਆਂ ਵਲੋਂ ਸ਼ਾਸਿਤ ਸੂਬਿਆਂ ਦੀਆਂ ਸਰਕਾਰ ਡਿਗਾਉਣ ਲਈ ਭਾਜਪਾ ਪਾਰਟੀ ਵਲੋਂ ਚਲਾਏ ਜਾ ਰਹੇ  ‘ਆਪਰੇਸ਼ਨ ਲੋਟਸ’ ਦੀ ਜਾਂਚ ਲਈ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ ਹੈ। ‘ਆਪ’ ਵਿਧਾਇਕ ਆਤਿਸ਼ੀ ਨੇ ਦੋਸ਼ ਲਾਇਆ ਕਿ ਜਦੋਂ ਵੀ ਭਾਜਪਾ ਕਿਸੇ ਸੂਬੇ ’ਚ ਵਿਧਾਨ ਸਭਾ ਚੋਣਾਂ ਹਾਰ ਜਾਂਦੀ ਹੈ ਤਾਂ ਉਸ ਸੂਬੇ ਦੀ ਸਰਕਾਰ ਨੂੰ ਡਿਗਾਉਣ ਲਈ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇਸਤੇਮਾਲ ਨਾਲ ‘ਆਪਰੇਸ਼ਨ ਲੋਟਸ’ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਲਈ ਸੱਤਾਧਾਰੀ ਦਲ ਦੇ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਜੇਕਰ ਉਹ ਆਪਣੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਜਾਣ ਤਾਂ ਉਨ੍ਹਾਂ ਵਿਰੁੱਧ ਮਾਮਲੇ ਵਾਪਸ ਲਏ ਜਾ ਸਕਦੇ ਹਨ। 

ਇਹ ਵੀ ਪੜ੍ਹੋ- ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ


ਕੇਜਰੀਵਾਲ ਵੀ ਕਰ ਚੁੱਕੇ ਇਹ ਦਾਅਵਾ-

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਨੇਤਾਵਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਦਿੱਲੀ ’ਚ ਸੱਤਾਧਾਰੀ ਦਲ ਦੇ 40 ਵਿਧਾਇਕਾਂ ਨੂੰ 20-20 ਕਰੋੜ ਰੁਪਏ ਦੇ ਕੇ ਪਾਲਾ ਯਾਨੀ ਕਿ ਪਾਰਟੀ ਬਦਲਣ ਦਾ ਪ੍ਰਸਤਾਵ ਦਿੱਤਾ ਸੀ।ਹਾਲਾਂਕਿ ਭਾਜਪਾ ਵਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਗਿਆ। 

ਇਹ ਵੀ ਪੜ੍ਹੋ- ਦਿੱਲੀ ਸਰਕਾਰ ਦੀ ਇਕ ਹੋਰ ਪਹਿਲ, CM ਕੇਜਰੀਵਾਲ ਨੇ ਦੇਸ਼ ਦੇ ਪਹਿਲੇ ‘ਵਰਚੁਅਲ ਸਕੂਲ’ ਦੀ ਕੀਤੀ ਸ਼ੁਰੂਆਤ


Tanu

Content Editor

Related News