ਆਮ ਆਦਮੀ ਪਾਰਟੀ ਹਵਾ ''ਚ ਹੈ, ਕਾਂਗਰਸ ਜਿੱਤੇਗੀ ਗੁਜਰਾਤ ਚੋਣ : ਰਾਹੁਲ ਗਾਂਧੀ

Monday, Oct 31, 2022 - 04:35 PM (IST)

ਆਮ ਆਦਮੀ ਪਾਰਟੀ ਹਵਾ ''ਚ ਹੈ, ਕਾਂਗਰਸ ਜਿੱਤੇਗੀ ਗੁਜਰਾਤ ਚੋਣ : ਰਾਹੁਲ ਗਾਂਧੀ

ਰੰਗਾਰੈੱਡੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਗੁਜਰਾਤ 'ਚ ਆਮ ਆਦਮੀ ਪਾਰਟੀ ਜ਼ਮੀਨ 'ਤੇ ਨਹੀਂ, ਸਿਰਫ਼ ਹਵਾ 'ਚ ਹੈ ਪਰ ਉਨ੍ਹਾਂ ਦੀ ਪਾਰਟੀ ਮਜ਼ਬੂਤ ਹੈ ਅਤੇ ਪ੍ਰਦੇਸ਼ 'ਚ ਅਗਲੀ ਸਰਕਾਰ ਬਣਾਏਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੈਅ ਕਰਨਗੇ ਕਿ ਇਨ੍ਹਾਂ ਚੋਣਾਂ 'ਚ ਉਨ੍ਹਾਂ ਦਾ ਉਪਯੋਗ ਕਿਸ ਤਰ੍ਹਾਂ ਕੀਤਾ ਜਾਣਾ ਹੈ। ਰਾਹੁਲ ਗਾਂਧੀ ਨੇ ਇਹ ਦੋਸ਼ ਵੀ ਲਗਾਇਆ ਕਿ ਤੇਲੰਗਾਨਾ 'ਚ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐੱਸ.) ਦੀ ਸਰਕਾਰ ਜਨਤਾ ਨੂੰ ਲੁੱਟ ਰਹੀ ਹੈ ਅਤੇ ਦਲਿਤਾਂ ਤੇ ਆਦਿਵਾਸੀਆਂ ਦੀ ਜ਼ਮੀਨ ਖੋਹ ਰਹੀ ਹੈ।

ਇਹ ਵੀ ਪੜ੍ਹੋ : ਜਬਰ ਜ਼ਿਨਾਹ ਦੇ ਮਾਮਲਿਆਂ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਬੰਦ ਕੀਤਾ ਇਹ ਟੈਸਟ

ਉਨ੍ਹਾਂ ਇਹ ਵੀ ਕਿਹਾ ਕਿ ਟੀ.ਆਰ.ਐੱਸ. ਨਾਲ ਹੱਥ ਮਿਲਾਉਣ ਦਾ ਸਵਾਲ ਹੀ ਨਹੀਂ ਉੱਠਦਾ। ਗੁਜਰਾਤ ਦੀ ਸਥਿਤੀ ਬਾਰੇ ਪੁੱਛੇ ਜਾਣ 'ਤੇ ਰਾਹੁਲ ਨੇ ਕਿਹਾ,''ਗੁਜਰਾਤ 'ਚ ਕਾਂਗਰਸ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਚੋਣ ਲੜ ਰਹੀ ਹੈ। ਆਮ ਆਦਮੀ ਪਾਰਟੀ ਸਿਰਫ਼ ਹਵਾ 'ਚ ਹੈ, ਜ਼ਮੀਨ 'ਤੇ ਨਹੀਂ ਹੈ। ਉਹ ਵਿਗਿਆਪਨ 'ਤੇ ਪੈਸਾ ਖਰਚ ਕਰ ਰਹੀ ਹੈ।'' ਉਨ੍ਹਾਂ ਕਿਹਾ,''ਗੁਜਰਾਤ 'ਚ ਕਾਂਗਰਸ ਮਜ਼ਬੂਤ ਹੈ। ਸੱਤਾ ਦੇ ਖ਼ਿਲਾਫ਼ ਮਾਹੌਲ ਹੈ। ਕਾਂਗਰਸ ਇਹ ਚੋਣ ਜਿੱਤੇਗੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News