ਆਮ ਆਦਮੀ ਪਾਰਟੀ ਮਨਾਏਗੀ ਧੋਖਾ ਦਿਵਸ
Saturday, Nov 16, 2019 - 12:31 AM (IST)

ਨਵੀਂ ਦਿੱਲੀ — ਗੈਰ-ਅਧਿਕਾਰਤ ਬਸਤੀਆਂ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ 16 ਨਵੰਬਰ ਨੂੰ ਭਾਜਪਾ ਦੇ ਖਿਲਾਫ ਧੋਖਾ ਦਿਵਸ ਮਨਾਏਗੀ। ਪਾਰਟੀ ਦੇ ਸੂਬਾ ਕਨਵੀਨਰ ਗੋਪਾਲ ਰਾਏ ਨੇ ਦੱਸਿਆ ਕਿ ਪਾਰਟੀ ਆਗੂ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਜਾ ਕੇ ਭਾਜਪਾ ਦੇ ਖਿਲਾਫ ‘ਧੋਖਾ ਨਹੀਂ ਰਜਿਸਟਰੀ ਦਿਓ’ ਦਾ ਨਾਅਰਾ ਬੁਲੰਦ ਕਰੇਗੀ ਅਤੇ ਆਮ ਲੋਕਾਂ ਨੂੰ ਦੱਸੇਗੀ ਕਿ ਕਵੇਂ ਭਾਜਪਾ ਗੈਰ ਅਧਿਕਾਰਤ ਬਸਤੀਆਂ ਦੇ ਮਾਮਲੇ ਵਿਚ ਲੋਕਾਂ ਨੂੰ ਝੂਠ ਬੋਲ ਰਹੀ ਹੈ। ਆਮ ਆਦਮੀ ਪਾਰਟੀ ਇਸ ਝੂਠ ਦਾ ਪਰਦਾਫਾਸ਼ ਕਰਨ ਲਈ ਵੱਡੇ ਪੈਮਾਨੇ ’ਤੇ ਰੋਸ ਐਕਸ਼ਨ ਕਰੇਗੀ। ਗੋਪਾਲ ਰਾਏ ਨੇ ਦੱਸਿਆ ਕਿ ਜਦੋਂ ਅਸੀਂ ਕੇਂਦਰ ਸਰਕਾਰ ਦੇ ਆਨਲਾਈਨ ਰਜਿਸਟ੍ਰੇਸ਼ਨ ਦੇ ਧੋਖੇ ਦਾ ਪਰਦਾ ਫਾਸ਼ ਕੀਤਾ ਤਾਂ ਲੈਫਟੀਨੈਂਟ ਗਵਰਨਰ ਨੇ ਮੀਟਿੰਗ ਕੀਤੀ ਤੇ ਪੂਰੇ ਮੁੱਦੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਰਜਿਸਟ੍ਰੇਸ਼ਨ ਦਾ ਅਮਲ ਤੁਰੰਤ ਆਰੰਭ ਨਹੀਂ ਕਰਦੀ ਤਾਂ ਆਪ ਉਸ ਿਵਰੁੱਧ ਵੱਡੇ ਪੈਮਾਨੇ ’ਤੇ ਰੋਸ ਕਾਰਵਾਈ ਕਰੇਗੀ।