ਭਗਵੰਤ ਮਾਨ ਦੀ ਵਿਗੜੀ ਸਿਹਤ, ਇਲਾਜ ਲਈ ਦਿੱਲੀ ਏਮਸ ''ਚ ਦਾਖਲ

Tuesday, Jul 31, 2018 - 11:35 PM (IST)

ਭਗਵੰਤ ਮਾਨ ਦੀ ਵਿਗੜੀ ਸਿਹਤ, ਇਲਾਜ ਲਈ ਦਿੱਲੀ ਏਮਸ ''ਚ ਦਾਖਲ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਏਮਸ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਦੇ 'ਚ ਪੱਥਰੀ ਦੀ ਸ਼ਿਕਇਤ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿਥੇ ਉਹ ਪਿਛਲੇ ਦੋ ਦਿਨਾਂ ਤੋਂ ਦਾਖਲ ਦੱਸੇ ਜਾ ਰਹੇ ਹਨ। ਹਸਪਤਾਲ 'ਚ ਉਨ੍ਹਾਂ ਦੇ ਦਾਖਲ ਹੋਣ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਅਧਿਕਾਰਿਕ ਤੌਰ 'ਤੇ ਇਹ ਪੁਸ਼ਟੀ ਨਹੀਂ ਹੋਈ ਹੈ। ਇਥੇ ਇਹ ਵੀ ਦੱਸ ਦਈਏ ਕਿ ਸੋਮਵਾਰ ਨੂੰ ਉਨ੍ਹਾਂ ਨੇ ਇਕ ਫੇਸਬੁੱਕ ਪੋਸਟ ਰਾਹੀਂ ਖਹਿਰਾ ਮਾਮਲੇ 'ਤੇ ਚਿੰਤਾ ਜਤਾਈ ਸੀ।


Related News