ਆਧਾਰ ਕਾਰਡ ’ਚ ਨਾਮ ਦੀ ਜਗ੍ਹਾ ਲਿਖਿਆ, ‘ਮਧੂ ਦਾ ਪੰਜਵਾਂ ਬੱਚਾ’, ਸਕੂਲ ਨੇ ਨਹੀਂ ਦਿੱਤਾ ਦਾਖ਼ਲਾ
Tuesday, Apr 05, 2022 - 10:08 AM (IST)
ਬਦਾਯੂੰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਯੂੰ ’ਚ ਇਕ ਸਕੂਲ ਨੇ ਬੱਚੇ ਨੂੰ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਬੱਚੇ ਦੇ ਆਧਾਰ ਕਾਰਡ ’ਚ ਨਾਂ ਦੀ ਜਗ੍ਹਾ ‘ਮਧੂ ਦਾ ਪੰਜਵਾਂ ਬੱਚਾ’ ਲਿਖਿਆ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਧਾਰ ਕਾਰਡ ’ਚ ਆਧਾਰ ਨੰਬਰ ਵੀ ਨਹੀਂ ਹੈ।
ਇਹ ਵੀ ਪੜ੍ਹੋ : ਉਤਰਾਖੰਡ ਦੀ ਇਕ ਬਜ਼ੁਰਗ ਔਰਤ ਨੇ ਆਪਣੀ ਪੂਰੀ ਜਾਇਦਾਦ ਰਾਹੁਲ ਗਾਂਧੀ ਦੇ ਕੀਤੀ ਨਾਮ
ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਦੋਂ ਸਾਹਮਣੇ ਆਇਆ ਜਦ ਬਿਲਸੀ ਤਹਿਸੀਲ ਦੇ ਰਾਏਪੁਰ ਪਿੰਡ ਦਾ ਦਿਨੇਸ਼ ਆਪਣੀ ਬੱਚੀ ਆਰਤੀ ਨੂੰ ਸਕੂਲ ’ਚ ਭਰਤੀ ਕਰਾਉਣ ਲਈ ਪ੍ਰਾਇਮਰੀ ਸਕੂਲ ਪਹੁੰਚੀ ਤਾਂ ਅਧਿਆਪਕ ਨੇ ਉਸ ਨੂੰ ਆਧਾਰ ਕਾਰਡ ਠੀਕ ਕਰਵਾਉਣ ਲਈ ਕਿਹਾ। ਜ਼ਿਲਾ ਅਧਿਕਾਰੀ ਨੇ ਕਿਹਾ ਕਿ ਆਧਾਰ ਕਾਰਡ ਬੈਂਕ ਅਤੇ ਡਾਕਖਾਨੇ ’ਚ ਬਣਾਏ ਜਾ ਰਹੇ ਹਨ, ਲਾਪਰਵਾਹੀ ਕਾਰਨ ਇਹ ਗਲਤੀ ਹੋਈ ਹੈ। ਆਧਾਰ ਕਾਰਡ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ