ਸਕਾਈਵਾਕ ’ਤੇ ਔਰਤ ਨਾਲ ਛੇੜਛਾੜ, ਭੀੜ ਨੇ ਦੋਸ਼ੀ ਦੀ ਕੀਤੀ ਕੁੱਟਮਾਰ

Thursday, Aug 22, 2024 - 10:20 AM (IST)

ਮੁੰਬਈ (ਭਾਸ਼ਾ)- ਮਹਾਰਾਸ਼ਟਰ ’ਚ ਮੁੰਬਈ ਦੇ ਕੁਰਲਾ ਇਲਾਕੇ ’ਚ ਇਕ ਸਕਾਈਵਾਕ ’ਤੇ ਇਕ ਵਿਅਕਤੀ ਨੇ 34 ਸਾਲਾ ਔਰਤ ਨਾਲ ਛੇੜਛਾੜ ਕੀਤੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਕੁਝ ਰਾਹਗੀਰਾਂ ਨੇ ਮੁਲਜ਼ਮ ਦੀ ਕੁੱਟਮਾਰ ਕੀਤੀ, ਹਾਲਾਂਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਿਰਾਸਤ ’ਚ ਲੈ ਲਿਆ ਅਤੇ ਫਿਲਹਾਲ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ 8.30 ਵਜੇ ਵਾਪਰੀ। ਇਕ ਅਧਿਕਾਰੀ ਨੇ ਦੱਸਿਆ ਕਿ ਉਪਨਗਰ ਚੂਨਾਭੱਟੀ ਰੇਲਵੇ ਸਟੇਸ਼ਨ ’ਤੇ ਉਤਰਨ ਤੋਂ ਬਾਅਦ ਔਰਤ ਐੱਲ. ਬੀ. ਐੱਸ. ਸੜਕ ’ਤੇ ਜਾਣ ਲਈ ਸਕਾਈਵਾਕ ਤੋਂ ਹੇਠਾਂ ਜਾ ਰਹੀ ਸੀ ਕਿ ਹਨ੍ਹੇਰੇ ’ਚ ਇਕ ਵਿਅਕਤੀ ਨੇ ਇਹ ਕਹਿੰਦਿਆਂ ਉਸ ਨੂੰ ਪਿੱਛੋਂ ਫੜ ਲਿਆ ਕਿ ਉਹ ਉਸ ਦੀ ਪਤਨੀ ਹੈ। ਸ਼ਿਕਾਇਤ ਮੁਤਾਬਕ ਔਰਤ ਨੇ ਰੌਲਾ ਪਾਇਆ ਪਰ ਮੁਲਜ਼ਮ ਨੇ ਉਸ ਦੇ ਵਾਲ ਫੜ ਕੇ ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News