ਮਾਂ ਨੇ 3 ਬੱਚਿਆਂ ਨਾਲ ਕੀਤੀ ਖ਼ੁਦਕੁਸ਼ੀ, ਲੁਧਿਆਣਾ ''ਚ ਕੰਮ ਕਰਦੇ ਪਤੀ ਨਾਲ ਹੋਇਆ ਸੀ ਵਿਵਾਦ

Wednesday, Aug 28, 2024 - 01:06 PM (IST)

ਮਾਂ ਨੇ 3 ਬੱਚਿਆਂ ਨਾਲ ਕੀਤੀ ਖ਼ੁਦਕੁਸ਼ੀ, ਲੁਧਿਆਣਾ ''ਚ ਕੰਮ ਕਰਦੇ ਪਤੀ ਨਾਲ ਹੋਇਆ ਸੀ ਵਿਵਾਦ

ਸੀਤਾਮੜ੍ਹੀ (ਵਾਰਤਾ)- ਬਿਹਾਰ 'ਚ ਸੀਤਾਮੜ੍ਹੀ ਜ਼ਿਲ੍ਹੇ ਦੇ ਬੇਲਾ ਥਾਣਾ ਖੇਤਰ 'ਚ ਇਕ ਔਰਤ ਨੇ ਆਪਣੇ ਤਿੰਨ ਬੱਚਿਆਂ ਨਾਲ ਤਾਲਾਬ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਸ਼੍ਰੀਰਾਮਪੁਰ ਪਿੰਡ ਵਾਸੀ ਮੰਜੂ ਦੇਵੀ (30) ਦਾ ਮੰਗਲਵਾਰ ਸ਼ਾਮ ਆਪਣੇ ਪਤੀ ਸੰਜੀਵ ਸ਼ਾਹ ਨਾਲ ਫੋਨ 'ਤੇ ਸ਼ਰਾਬ ਪੀਣ ਨੂੰ ਲੈ ਕੇ ਵਿਵਾਦ ਹੋਇਆ ਸੀ।

ਸੰਜੀਵ ਸ਼ਾਹ ਲੁਧਿਆਣਾ 'ਚ ਕੰਮ ਕਰਦਾ ਹੈ। ਇਸ ਤੋਂ ਬਾਅਦ ਮੰਜੂ ਦੇਵੀ ਨੇ ਆਪਣੇ ਤਿੰਨ ਬੱਚਿਆਂ ਆਰਿਅਨ (6), ਸੁਸ਼ਾਂਤ (4) ਅਤੇ ਹਿਮਾਂਸ਼ੂ (2) ਨਾਲ ਤਾਲਾਬ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਤਾਲਾਬ ਤੋਂ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News