ਲਾਲ ਕਿਲ੍ਹੇ ਤੋਂ ਕਰੋੜਾਂ ਦੀ ਕੀਮਤ ਦਾ ਸੋਨੇ ਤੇ ਹੀਰਿਆਂ ਨਾਲ ਜੜਿਆ ਕਲਸ਼ ਚੋਰੀ, Video ਵਾਇਰਲ
Saturday, Sep 06, 2025 - 11:25 AM (IST)

ਨੈਸ਼ਨਲ ਡੈਸਕ :ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਇਤਿਹਾਸਕ ਲਾਲ ਕਿਲ੍ਹੇ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਉੱਚ ਸੁਰੱਖਿਆ ਜ਼ੋਨ ਹੋਣ ਦੇ ਬਾਵਜੂਦ ਚੋਰ ਸੁਰੱਖਿਆ ਵਿੱਚ ਦਾਖਲ ਹੋ ਗਏ। ਦਰਅਸਲ ਲਾਲ ਕਿਲ੍ਹੇ ਦੇ ਕੰਪਲੈਕਸ ਤੋਂ ਕਰੋੜਾਂ ਰੁਪਏ ਦੀ ਕੀਮਤ ਵਾਲਾ ਹੀਰੇ ਜੜਿਆ ਸੋਨੇ ਦਾ ਕਲਸ਼ ਚੋਰੀ ਹੋ ਗਿਆ ਹੈ।
A gold and gemstone-studded kalash worth nearly ₹1 crore was stolen from a Jain religious ceremony inside Delhi’s Red Fort complex. The 760 gm gold vessel, encrusted with 150 gm of diamonds, rubies and emeralds, went missing amid a welcome rush during the event, which was… pic.twitter.com/GuPs9O3dPQ
— IANS (@ians_india) September 6, 2025
ਜਾਣਕਾਰੀ ਦਿੰਦਿਆ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਾਲ ਕਿਲ੍ਹੇ ਦੇ ਕੰਪਲੈਕਸ ਵਿੱਚ ਆਯੋਜਿਤ ਇੱਕ ਧਾਰਮਿਕ ਰਸਮ ਦੌਰਾਨ ਲਗਭਗ 760 ਗ੍ਰਾਮ ਸੋਨਾ, ਹੀਰਿਆਂ ਅਤੇ ਪੰਨਿਆਂ ਨਾਲ ਜੜੇ ਸੋਨੇ ਦੇ ਕਲਸ਼ ਸਮੇਤ ਕਈ ਗਹਿਣੇ ਚੋਰੀ ਹੋ ਗਏ।
ਪੁਲਸ ਨੇ ਕਿਹਾ ਕਿ ਕਾਰੋਬਾਰੀ ਸੁਧੀਰ ਜੈਨ ਰੋਜ਼ਾਨਾ ਪੂਜਾ ਲਈ ਕਲਸ਼ ਲਿਆਉਂਦਾ ਸੀ। ਪੁਲਸ ਨੇ ਕਿਹਾ, "ਕਲਸ਼ ਪਿਛਲੇ ਮੰਗਲਵਾਰ ਪ੍ਰੋਗਰਾਮ ਦੇ ਵਿਚਕਾਰ ਸਟੇਜ ਤੋਂ ਗਾਇਬ ਹੋ ਗਿਆ ਸੀ। ਸ਼ੱਕੀ ਦੀਆਂ ਹਰਕਤਾਂ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈਆਂ ਹਨ।" ਪੁਲਸ ਦੇ ਅਨੁਸਾਰ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਹੋਰ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8