ਕੇਰਲ ’ਚ ਅਨੋਖਾ ਤਰੀਕਾ, ਛੱਤਰੀਆਂ ਨਾਲ ਬਣਾਈ ਜਾਵੇਗੀ ਸਮਾਜਿਕ ਦੂਰੀ

04/29/2020 2:16:57 AM

ਨਵੀਂ ਦਿੱਲੀ – ਕੇਰਲ ਦੇ ਅਲਾਪੁਝਾ ਜ਼ਿਲੇ ’ਚ ਥੇਨੁਰਮੁਕੋਮ ਪਿੰਡ ਦੀ ਪੰਚਾਇਤ ਨੇ ਇਲਾਕੇ ’ਚ ਸਮਾਜਿਕ ਦੂਰੀਆਂ ਨੂੰ ਲਾਗੂ ਰੱਖਣ ਲਈ ਇਕ ਅਨੋਖਾ ਤਰੀਕਾ ਅਪਣਾਇਆ ਹੈ। ਇਥੋਂ ਦੇ ਜ਼ਿਲਾ ਪ੍ਰਸ਼ਾਸਨ ਨੇ ਉਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਾਹਰ ਜਾਣ ’ਤੇ ਛੱਤਰੀਆਂ ਰੱਖਣ ਦਾ ਹੁਕਮ ਦਿੱਤਾ ਹੈ। ਸੂਬੇ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਕਿਹਾ ਕਿ ਜਦੋਂ ਦੋ ਵਿਅਕਤੀ ਖੁੱਲ੍ਹੀਆਂ ਹੋਈਆਂ ਛੱਤਰੀਆਂ ਲੈ ਕੇ ਚਲਦੇ ਹਨ ਤਾਂ ਉਹ ਇਕ-ਦੂਜੇ ਨੂੰ ਨਹੀਂ ਛੂੰਹਦੇ। ਇਸ ਨਾਲ ਘੱਟੋ-ਘੱਟ ਇਕ ਮੀਟਰ ਦੀ ਦੂਰੀ ਵੀ ਯਕੀਨੀ ਬਣੀ ਰਹੇਗੀ। ਜਾਣਕਾਰੀ ਮੁਤਾਬਕ ਲੋਕਲ ਬਾਡੀ ਬ੍ਰੇਕਚੇਨ ਅੰਬਰੇਲਾ ਪ੍ਰਾਜੈਕਟ ਤਹਿਤ ਸਥਾਨਕ ਲੋਕਾਂ ਨੂੰ ਘੱਟੋ-ਘੱਟ 10000 ਛੱਤਰੀਆਂ ਵੰਡੀਆਂ ਜਾਣਗੀਆਂ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਛੱਤਰੀਆਂ ਨੂੰ ਰਿਆਇਤੀ ਦਰ ’ਤੇ ਵੰਡਿਆ ਜਾਵੇਗਾ। ਜੋ ਲੋਕ ਤਬਸੀਡਾਈਸਡ ਰੇਟ ’ਤੇ ਵੀ ਛੱਤਰੀਆਂ ਖਰੀਦਣ ’ਚ ਅਸਮਰੱਥ ਹੋਣਗੇ ਉਹ ਸਰਕਾਰ ਦੀਆਂ ਵੱਖ-ਵੱਖ ਯੋੋਜਨਾਵਾਂ ਤਹਿਤ ਛੱਤਰੀਆਂ ਹਾਸਲ ਕਰ ਸਕਣਗੇ।


Inder Prajapati

Content Editor

Related News