ਹਾਈਵੇਅ ''ਤੇ ਪਲਟਿਆ ਟਮਾਟਰਾਂ ਦਾ ਭਰਿਆ ਟਰੱਕ, ਲੁੱਟ ਦੇ ਡਰੋਂ ਸਾਰੀ ਰਾਤ ਪਹਿਰਾ ਦਿੰਦੀ ਰਹੀ ਪੁਲਸ (ਵੀਡੀਓ)
Saturday, Oct 19, 2024 - 05:34 AM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਟਮਾਟਰਾਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਹਾਈਵੇਅ 'ਤੇ ਪਲਟ ਗਿਆ। ਟਰੱਕ ਪਲਟਣ ਤੋਂ ਬਾਅਦ ਉਸ ਵਿੱਚ ਲੱਦੇ ਟਮਾਟਰ ਸੜਕ ’ਤੇ ਖਿੱਲਰ ਗਏ। ਇਸ ਤੋਂ ਪਹਿਲਾਂ ਕਿ ਬਾਜ਼ਾਰ 'ਚ 100 ਰੁਪਏ ਕਿਲੋ ਵਿਕ ਰਹੇ ਟਮਾਟਰ ਨੂੰ ਲੁੱਟਿਆ ਜਾ ਸਕੇ, ਥਾਣਾ ਸਿਪਰੀ ਬਾਜ਼ਾਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਮੁਲਾਜ਼ਮਾਂ ਨੇ ਟਰੱਕ ਨੂੰ ਘੇਰ ਲਿਆ। ਪੁਲਸ ਸਾਰੀ ਰਾਤ ਤੱਕ ਟਮਾਟਰਾਂ ’ਤੇ ਪਹਿਰਾ ਦਿੰਦੀ ਰਹੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਟਰੱਕ ਬੈਂਗਲੁਰੂ ਤੋਂ ਆ ਰਹੀ ਸੀ, ਜਿਸ 'ਚ ਕਰੀਬ 18 ਟਨ ਟਮਾਟਰ ਲੱਦਿਆ ਹੋਇਆ ਸੀ। ਇਸ ਟਰੱਕ ਨੂੰ ਅਰਜੁਨ ਨਾਂ ਦਾ ਵਿਅਕਤੀ ਦਿੱਲੀ ਚਲਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਰਾਤ ਕਰੀਬ 10 ਵਜੇ ਟਰੱਕ ਝਾਂਸੀ-ਕਾਨਪੁਰ ਹਾਈਵੇਅ 'ਤੇ ਸਿਪਰੀ ਬਾਜ਼ਾਰ ਥਾਣਾ ਖੇਤਰ 'ਚ ਪਹੂਜ ਨਦੀ 'ਤੇ ਪਹੁੰਚਿਆ ਤਾਂ ਬੇਕਾਬੂ ਹੋ ਕੇ ਪਲਟ ਗਿਆ। ਟਰੱਕ ਵਿੱਚ ਲੱਦੇ ਟਮਾਟਰ ਸੜਕ ’ਤੇ ਖਿੱਲਰ ਗਏ।
ਇਸ ਦੌਰਾਨ ਸਕੂਟਰ ਸਵਾਰ ਸੋਨਲ ਨਾਂ ਦੀ ਔਰਤ ਟਰੱਕ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਟਮਾਟਰ ਖਿੱਲਰੇ ਹੋਣ ਦੀ ਸੂਚਨਾ ਮਿਲਦਿਆਂ ਹੀ ਆਸਪਾਸ ਦੇ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਿਪਰੀ ਬਾਜ਼ਾਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਰਸਤਾ ਸਾਫ਼ ਕਰਨ ਮਗਰੋਂ ਪੁਲਸ ਮੁਲਾਜ਼ਮ ਟਮਾਟਰਾਂ ਦੀ ਰਾਖੀ ਕਰਨ ਲੱਗੇ। ਦੇਰ ਰਾਤ ਤੱਕ ਪੁਲਸ ਟਮਾਟਰਾਂ ਦੀ ਰਾਖੀ ਲਈ ਸੜਕ ’ਤੇ ਡੇਰੇ ਲਾਈ ਬੈਠੀ ਰਹੀ।
बेंगलुरु से करीब 18 टन टमाटर लेकर जा रहा ट्रक झांसी में पलट गया। रातभर यूपी पुलिस टमाटरों की रखवाली करती रही। टमाटर के भाव देश में 100-120/kg चल रहे हैं। ऐसे में टमाटरों की लूट का डर था।#tamato #tamatoprice #jhansi pic.twitter.com/7V132Mu94U
— Yashpal Singh Sengar यशपाल सिंह सेंगर (@YASHPALSINGH11) October 18, 2024
ਟਰੱਕ ਡਰਾਈਵਰ ਅਰਜੁਨ ਅਨੁਸਾਰ ਉਹ ਬੈਂਗਲੁਰੂ ਤੋਂ ਦਿੱਲੀ ਜਾ ਰਿਹਾ ਸੀ ਕਿ ਰਾਤ ਕਰੀਬ 10 ਵਜੇ ਝਾਂਸੀ ਹਾਈਵੇਅ 'ਤੇ ਟਮਾਟਰਾਂ ਨਾਲ ਭਰਿਆ ਟਰੱਕ ਪਲਟ ਗਿਆ। ਕਿਉਂਕਿ, ਅਚਾਨਕ ਸਾਹਮਣੇ ਤੋਂ ਇੱਕ ਗਾਂ ਆ ਗਈ ਸੀ। ਸਹਾਇਕ ਨੂੰ ਮਾਮੂਲੀ ਸੱਟਾਂ ਲੱਗੀਆਂ। ਪਿੱਛੇ ਤੋਂ ਆ ਰਹੀ ਇੱਕ ਮਹਿਲਾ ਰਾਹਗੀਰ ਵੀ ਜ਼ਖਮੀ ਹੋ ਗਈ। ਰਸਤੇ ਵਿੱਚ ਕਿਤੇ ਵੀ ਗੱਡੀ ਦਾ ਵਜ਼ਨ ਨਹੀਂ ਕੀਤਾ ਗਿਆ।