ਭੰਡਾਰੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ; ਗਰਮ ਸਬਜ਼ੀ ਦੇ ਭਾਂਡੇ ''ਚ ਡਿੱਗੀਆਂ 2 ਲੜਕੀਆਂ, ਇਕ ਦੀ ਮੌਤ

Sunday, Aug 18, 2024 - 11:42 PM (IST)

ਭੰਡਾਰੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ; ਗਰਮ ਸਬਜ਼ੀ ਦੇ ਭਾਂਡੇ ''ਚ ਡਿੱਗੀਆਂ 2 ਲੜਕੀਆਂ, ਇਕ ਦੀ ਮੌਤ

ਨੈਸ਼ਨਲ ਡੈਸਕ : ਹਰਿਆਣਾ ਦੇ ਫਰੀਦਾਬਾਦ 'ਚ ਐਤਵਾਰ ਨੂੰ ਇੱਥੇ ਇਕ 'ਭੰਡਾਰੇ' (ਸਮੁਦਾਇਕ ਭੋਜ) ਦੌਰਾਨ ਦੋ ਲੜਕੀਆਂ ਗਰਮ ਸਬਜ਼ੀਆਂ ਨਾਲ ਭਰੇ ਇਕ ਵੱਡੇ ਭਾਂਡੇ ਵਿਚ ਡਿੱਗ ਗਈਆਂ, ਜਿਸ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਅਤੇ ਦੂਜੀ ਗੰਭੀਰ ਜ਼ਖਮੀ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਭੰਡਾਰੇ ਦੀ ਰਸੋਈ ਵਿਚ ਖੇਡਦੇ ਸਮੇਂ ਉਹ ਤਿਲਕ ਕੇ ਭਾਂਡੇ ਵਿਚ ਜਾ ਡਿੱਗੀ।

ਪੁਲਸ ਨੇ ਦੱਸਿਆ ਕਿ ਬੱਲਭਗੜ੍ਹ ਕਸਬੇ ਦੇ ਨੇੜੇ ਧੀਗ ਪਿੰਡ ਦੇ ਇਕ ਮੰਦਰ ਵਿਚ ਇਕ ਧਾਰਮਿਕ ਸਮਾਗਮ ਭਾਗਵਤ ਕਥਾ ਵਿਚ ਹਿੱਸਾ ਲੈਣ ਵਾਲੇ ਲੋਕਾਂ ਲਈ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਦੋਵਾਂ ਬੱਚੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਸਾਲਾ ਜੀਆ ਨੂੰ ਮ੍ਰਿਤਕ ਐਲਾਨ ਦਿੱਤਾ। ਪਰੀ (6) ਨੂੰ ਗੰਭੀਰ ਰੂਪ ਵਿਚ ਝੁਲਸ ਜਾਣ ਕਾਰਨ ਬਿਹਤਰ ਇਲਾਜ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਰਸੋਈਏ ਨੇ ਸਬਜ਼ੀਆਂ ਨੂੰ ਠੰਡਾ ਕਰਨ ਲਈ ਚੁੱਲ੍ਹੇ ਤੋਂ ਭਾਂਡਾ ਉਤਾਰਿਆ ਸੀ ਪਰ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੌਰਾਨ ਉਸ ਦੇ ਹੱਥ ਸੜ ਗਏ।

ਪੁਲਸ ਨੇ ਦੱਸਿਆ ਕਿ ਸਮਾਗਮ 'ਚ ਮੌਜੂਦ ਲੋਕਾਂ ਮੁਤਾਬਕ ਪਰੀ ਜੀਆ 'ਤੇ ਡਿੱਗ ਪਈ ਅਤੇ ਦੋਵੇਂ ਲੜਕੀਆਂ ਆਪਣਾ ਸੰਤੁਲਨ ਗੁਆ ​​ਬੈਠੀਆਂ ਅਤੇ ਭਾਂਡੇ ਵਿਚ ਡਿੱਗ ਗਈਆਂ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਜੀਆ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਬੱਲਭਗੜ੍ਹ ਸਦਰ ਥਾਣੇ ਦੇ ਇੰਚਾਰਜ ਉਮੇਸ਼ ਕੁਮਾਰ ਨੇ ਕਿਹਾ, “ਸਾਨੂੰ ਦੋਵਾਂ ਲੜਕੀਆਂ ਦੇ ਮਾਪਿਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਹਾਲਾਂਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।'' ਜੀਆ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਪਿੰਡ ਵਾਸੀਆਂ ਨੇ ਪ੍ਰਸ਼ਾਦ ਨੂੰ ਤਲਾਬ ਵਿਚ ਸੁੱਟ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News