ਭਿਆਨਕ ਹਾਦਸਾ- ਦੋ ਟਰੱਕਾਂ ਦੀ ਆਹਮਣੇ-ਸਾਹਮਣੇ ਦੀ ਟੱਕਰ ਨਾਲ 2 ਲੋਕਾਂ ਦੀ ਮੌਤ

06/19/2017 2:31:41 PM

ਸੋਲਨ—  ਉਦਯੋਗਿਕ ਖੇਤਰ ਨਾਲਾਗੜ੍ਹ 'ਚ ਨੈਸ਼ਨਲ ਹਾਈਵੇਅ-105 'ਤੇ ਖੇੜਾ ਨੇੜੇ ਇਕ ਭਿਆਨਕ ਹਾਦਸਾ ਹੋ ਗਿਆ। ਜਿੱਥੇ ਦੋ ਟਰੱਕਾਂ 'ਚ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ। ਜਿਸ 'ਚ ਦੋਨੋਂ ਟਰੱਕ ਚਾਲਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਾਸ ਇੰਨਾ ਭਿਆਨਕ ਸੀ ਕਿ ਟਰੱਕਾਂ ਦੇ ਪਰਖੱਚੇ ਤੱਕ ਉਡ ਗਏ। ਦੋਨੋਂ ਚਾਲਕ ਬੁਰੀ ਤਰ੍ਹਾਂ ਕੁਚਲੇ ਗਏ। ਜਿਨ੍ਹਾਂ 'ਚ ਇਕ ਦੀ ਗਰਦਨ ਕੱਟ ਗਈ। ਪੁਲਸ ਨੇ ਲੋਕਾਂ ਦੀ ਮਦਦ ਨਾਲ ਕਰੀਬ 4 ਘੰਟੇ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ। 

PunjabKesari


ਮ੍ਰਿਤਕਾਂ ਦੀ ਪਛਾਣ ਵਿਪਿਨ ਕੁਮਾਰ ਪੁੱਤਰ ਦੇਪਾ ਰਾਮ ਵਾਸੀ ਲਾਰੀ ਤਹਿਸੀਲ ਸਲੂਨੀ ਜ਼ਿਲਾ ਚੰਬਾ ਅਤੇ ਕਸ਼ਮੀਰ ਸਿੰਘ ਪੁੱਤਰ ਨਰੋਤਮ ਵਾਸੀ ਸਲੇੜਾ ਤਹਿਸੀਲ ਬਲਹ ਜ਼ਿਲਾ ਮੰਡੀ ਦੇ ਰੂਪ 'ਚ ਹੋਈ ਹੈ। ਹਾਦਸੇ ਦੇ ਚੱਲਦੇ ਹਾਈਵੇਟ 'ਤੇ ਜ਼ਾਮ ਲੱਗ ਗਿਆ। ਸੂਚਨਾ ਮਿਲਣ ਦੇ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

 


Related News